ਭਾਰਤ ਚ ਕੋਰੋਨਾ ਵੈਕਸੀਨ ਨੂੰ ਲੈ ਕੇ ਸਰਕਾਰ ਵਲੋਂ ਵੱਡਾ ਐਲਾਨ ਜਾਣੋ ਕੀ?

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) : ਡ੍ਰਾਈ ਰਨ ਦੌਰਾਨ ਸਿਹਤ ਮੰਤਰੀ ਦੀ ਆਮ ਜਨਤਾ ਨੂੰ ਕੋਰੋਨਾ ਵੈਕਸੀਨ ਮੁਫ਼ਤ ਵਿਚ ਦੇਣ ਦਾ ਐਲਾਨ। ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 116 ਜ਼ਿਲ੍ਹਿਆਂ ਦੇ 259 ਥਾਵਾਂ 'ਤੇ ਡਰਾਈ ਰਨ ਹੋਵੇਗਾ। ਸਿਹਤ ਮੰਤਰੀ ਡਾ. ਹਰਸ਼ਵਰਧਨ ਸ਼ਨਿਚਰਵਾਰ ਨੂੰ ਗੁਰੂ ਤੇਗ ਬਹਾਦੁਰ ਹਸਪਤਾਲ 'ਚ ਡਰਾਈ ਰਨ ਦੀ ਸਮੀਖਿਆ ਕਰਨ ਪਹੁੰਚੇ।ਇਸ ਦੌਰਾਨ ਇਸ ਦਾ ਐਲਾਨ ਕੀਤਾ ਗਿਆ।

ਇਸ ਦੌਰਾਨ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੈਕਸੀਨ ਸਬੰਧੀ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਉਹ ਕਿਸੇ ਵੀ ਅਫ਼ਵਾਹ ਵੱਲ ਧਿਆਨ ਨਾ ਦੇਣ। ਭਾਰਤ ਸਰਕਾਰ ਦੇਸ਼ ਦੇ ਲੋਕਾਂ ਨੂੰ ਕੋਰੋਨਾ ਤੋਂ ਸੁਰੱਖਿਅਤ ਕਰਨਾ ਚਾਹੁੰਦੀ ਹੈ, ਵੈਕਸੀਨ ਦਾ ਵਿਕਾਸ ਉਸੇ ਪ੍ਰਕਿਰਿਆ ਦਾ ਹਿੱਸਾ ਹੈ।

ਉਨ੍ਹਾਂ ਕਿਹਾ, 'ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਫ਼ਵਾਹਾਂ ਵੱਲ ਧਿਆਨ ਨਾ ਦੇਣ। ਸਾਡੀ ਤਰਜੀਹ ਵੈਕਸੀਨ ਦੀ ਸੁਰੱਖਿਆ ਤੇ ਅਸਰ ਯਕੀਨੀ ਬਣਾਉਣਾ ਹੈ। ਪੋਲਿਓ ਮੁਹਿੰਮ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਗਈਆਂ, ਪਰ ਲੋਕਾਂ ਨੇ ਵੈਕਸੀਨ ਲਈ ਤੇ ਭਾਰਤ ਹੁਣ ਪੋਲਿਓ ਮੁਕਤ ਹੋ ਗਿਆ ਹੈ।