ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋਏ ਗੈਂਗਸਟਰ ਨੂੰ ਲੈ ਕੇ ਵੱਡੀ ਖ਼ਬਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਕੋਰਟ ਵਿਖੇ ਪੁਲਿਸ ਗ੍ਰਿਫਤ 'ਚੋ ਫਰਾਰ ਹੋਰ ਗੈਂਗਸਟਰ ਨਿਤਿਨ ਨਾਹਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਫਰਾਰ ਹੋਇਆ ਗੈਂਗਸਟਰ ਨਿਤਿਨ ਗੈਂਗਸਟਰ ਬਿਸ਼ਨੋਈ ਗੈਂਗ ਦਾ ਮੈਬਰ ਹੈ। ਜਿਸ ਦੀ ਪੁਲਿਸ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ।ਜਾਣਕਾਰੀ ਅਨੁਸਾਰ ਫਰਾਰ ਗੈਂਗਸਟਰ ਨੂੰ ਡਰਾਉਣ ਤੇ ਫਿਰੌਤੀ ਮੰਗਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਫਰਾਰ ਗੈਂਗਸਟਰ ਤੇ ਅੰਮ੍ਰਿਤਸਰ ਚੋਰੀ ਕਰਨ ਦੇ ਮਾਮਲੇ ਦਰਜ ਹਨ। ਇਸ ਨੇ ਲਾਰੈਂਸ ਦੇ ਇਸ਼ਾਰੇ 'ਤੇ ਇਕ ਠੇਕੇਦਾਰ ਉੱਤੇ ਗੋਲੀ ਚਲਾਈ ਸੀ। ਜ਼ਿਕਰਯੋਗ ਹੈ ਕਿ ਫਰਾਰ ਗੈਂਗਸਟਰ ਨਿਤਿਨ ਨੀ ਪੰਜਾਬ ਪੁਲਿਸ ਨੇ ਗੋਇੰਦਵਾਲ ਜੇਲ੍ਹ ਰਖਿਆ ਹੋਇਆ ਸੀ। ਜਿਸ ਨੂੰ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ ।