ਵੱਡੀ ਖ਼ਬਰ : ਹਾਦਸੇ ਦਾ ਸ਼ਿਕਾਰ ਹੋਏ ਖਿਡਾਰੀ ਰਿਸ਼ਭ ਪੰਤ IPL 2023 ਤੋਂ ਹੋਏ ਬਾਹਰ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਰ ਹਾਦਸੇ ਦਾ ਸ਼ਿਕਾਰ ਹੋਏ ਖਿਡਾਰੀ ਰਿਸ਼ਭ ਪੰਤ IPL 2023 ਤੋਂ ਬਾਹਰ ਹੋ ਗਏ ਹਨ। ਪੰਤ ਦਿੱਲੀ ਦੇ ਕਪਤਾਨ ਸੀ, ਹੁਣ ਉਨ੍ਹਾਂ ਨੂੰ ਬਾਹਰ ਹੋਣਾ ਕਾਫੀ ਵੱਡਾ ਨੁਕਸਾਨ ਹੈ । ਦੱਸ ਦਈਏ ਕਿ ਸੌਰਵ ਗਾਂਗੁਲੀ ਨੂੰ ਦਿੱਲੀ ਕੈਪਿਟਲਜ਼ ਦੇ ਕ੍ਰਿਕਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਪੰਤ ਹੁਣ ਇਸ ਮੁਕਾਬਲੇ 'ਚ ਨਹੀ ਖੇਡ ਸਕਣਗੇ । ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਨੂੰ IPL 2021 ਦੇ ਦੌਰਾਨ ਦਿੱਲੀ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ।ਉਸ ਦੀ ਕਪਤਾਨੀ 'ਚ ਟੀਮ ਨੇ ਚੰਗਾ ਪ੍ਰਦੇਸ਼ਾਂ ਕੀਤਾ ਸੀ । ਦੱਸ ਦਈਏ ਕਿ ਰਿਸ਼ਭ ਪੰਤ ਦਾ ਪਿਛਲੇ ਦਿਨੀਂ ਭਿਆਨਕ ਕਾਰ ਹਾਦਸਾ ਹੋਇਆ ਸੀ। ਇਸ ਦੌਰਾਨ ਪੰਤ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਸੀ। ਫਿਲਹਾਲ ਉਨ੍ਹਾਂ ਦਾ ਹਸਪਤਾਲ 'ਚ ਇਲਾਜ਼ ਚਲ ਰਿਹਾ ਹੈ ।