ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੇ ਕੈਨੇਡਾ ਛੱਡ ਦਿੱਤਾ ਹੈ। ਜਾਣਕਾਰੀ ਅਨੁਸਾਰ ਗੋਲਡੀ ਬਰਾੜ ਨੇ ਸਾਰੀਆਂ ਵਿਰੋਧੀ ਗੈਂਗ ਤੋਂ ਜਾਨ ਬਚਾਉਣ ਲਈ ਆਪਣਾ ਟਿਕਾਣਾ ਬਦਲ ਲਿਆ ਹੈ। ਸੂਤਰਾਂ ਅਨੁਸਾਰ ਗੋਲਡੀ ਬਰਾੜ ਦਾ ਨਵਾਂ ਟਿਕਾਣਾ ਕੈਲੀਫ਼ੋਨੀਆਂ ਬਣਾ ਲਿਆ ਹੈ। ਜਿੱਥੇ ਗੋਲਡੀ ਆਪਣੇ ਅੰਤਰਰਾਸ਼ਟਰੀ ਸਰੋਤਾਂ ਦੀ ਵਰਤੋਂ ਕਰਕੇ ਸੁਰੱਖਿਅਤ ਘਰ 'ਚ ਰਹਿ ਰਿਹਾ ਹੈ । ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੈ ।ਫਿਲਹਾਲ ਸੂਤਰਾਂ ਕੋਲੋਂ ਇਸ ਦੀ ਜਾਣਕਾਰੀ ਮਿਲ ਰਹੀ ਹੈ ਕਿ ਗੋਲਡੀ ਆਪਣੀ ਜਾਨ ਬਚਾਉਣ ਲਈ ਲੁਕ ਰਿਹਾ ਹੈ ।ਦੱਸ ਦਈਏ ਕਿ ਬੰਬੀਹਾ ਗੈਂਗ ਵਲੋਂ ਲਗਾਤਾਰ ਪੋਸਟ ਪਾ ਕੇ ਗੋਲਡੀ ਬਰਾੜ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ। ਗੈਂਗਸਟਰ ਗੋਲਡੀ ਬਰਾੜ ਦਾ ਹੋਰ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਨਾਂ ਦਰਜ ਹੈ ।


