ਵੱਡੀ ਖ਼ਬਰ : ਦੋਸ਼ੀ ਕਪਿਲ ਪੰਡਿਤ ਨੇ ਕੀਤਾ ਸਲਮਾਨ ਖਾਨ ਨੂੰ ਲੈ ਕੇ ਵੱਡਾ ਖੁਲਾਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਬੀਤੀ ਦਿਨੀ ਪੁਲਿਸ ਨੇ ਭਾਰਤ- ਨੇਪਾਲ ਸਰਹੱਦ ਤੇ ਸ਼ੂਟਰ ਦੀਪਕ ਮੁੰਡੀ ਸਮੇਤ 2 ਸਾਥੀ ਕਪਿਲ ਪੰਡਿਤ ਤੇ ਜੋਕਰ ਨੂੰ ਗ੍ਰਿਫਤਾਰ ਕੀਤਾ ਸੀ। ਤਿੰਨੋ ਹੀ ਨੇਪਾਲ ਰਾਹੀਂ ਵਿਦੇਸ਼ ਭੱਜਣ ਦੀ ਤਿਆਰੀ ਕਰ ਰਹੇ ਸੀ। ਪੁੱਛਗਿੱਛ ਦੌਰਾਨ ਕਪਿਲ ਪੰਡਿਤ ਨੇ ਦੱਸਿਆ ਕਿ ਉਸ ਨੇ ਗੋਲਡੀ ਬਰਾੜ ਦੇ ਕਹਿਣ ਤੇ ਅਭਿਨੇਤਾ ਸਲਮਾਨ ਖਾਨ ਦੀ ਰੇਕੀ ਕੀਤੀ ਸੀ ਕਿਉਕਿ ਉਹ ਸਲਮਾਨ ਖਾਨ ਦੀ ਹੱਤਿਆ ਦੀ ਸਾਜਿਸ਼ ਰਹੇ ਸੀ । ਦੋਸ਼ੀ ਕਪਿਲ ਨੇ ਕਿਹਾ ਕਿ ਉਹ ਸਚਿਨ ਬਿਸ਼ਨੋਈ ਨਾਲ ਮਿਲ ਕੇ ਸਲਮਾਨ ਖਾਨ ਦੇ ਕਤਲ ਦੀ ਪਲਾਨਿੰਗ ਕਰ ਰਹੇ ਸੀ ਪਰ ਸਲਮਾਨ ਖਾਨ ਦੀ ਸੁਰੱਖਿਆ ਕਾਰਨ ਉਨ੍ਹਾਂ ਦਾ ਇਹ ਪਲਾਨ ਅਸਫਲ ਹੋ ਗਿਆ । ਪੁਲਿਸ ਵਲੋਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਦੋਸ਼ੀ ਦੀਪਕ, ਜੋਕਰ, ਕਪਿਲ ਕੋਲੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ। ਫਿਲਹਾਲ ਪੁਲਿਸ ਨੂੰ ਉਨ੍ਹਾਂ ਦਾ 7 ਦਿਨਾਂ ਦਾ ਰਿਮਾਂਡ ਮਿਲਿਆ ਹੈ ।

More News

NRI Post
..
NRI Post
..
NRI Post
..