ਵੱਡੀ ਖ਼ਬਰ : ਅੰਮ੍ਰਿਤਸਰ ਧਮਾਕਾ ਮਾਮਲੇ ‘ਚ ਦੋਸ਼ੀ ਨੇ ਕੀਤੇ ਵੱਡੇ ਖ਼ੁਲਾਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਕੋਲ ਹੋਏ 3 ਧਮਾਕੇ ਕਰਨ ਵਾਲੇ ਦੋਸ਼ੀ ਨੇ ਕਈ ਵੱਡੇ ਖ਼ੁਲਾਸੇ ਕੀਤੇ ਹਨ। ਪੁੱਛਗਿੱਛ ਦੌਰਾਨ ਦੋਸ਼ੀ ਅਜ਼ਾਦਵੀਰ ਨੇ ਕਿਹਾ ਕਿ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਨਾਲ ਉਸ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ । ਦੋਸ਼ੀ ਨੇ ਕਿਹਾ ਮਸ਼ਹੂਰ ਹੋਣ ਲਈ ਉਸ ਨੇ ਇਹ ਧਮਾਕੇ ਕੀਤੇ ਸੀ। ਦੱਸ ਦਈਏ ਕਿ ਦੋਸ਼ੀਂ ਅਜ਼ਾਦਵੀਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਉਸ ਨੇ ਹੱਥ ਵਿੱਚ ਬੰਬ ਫੜ੍ਹੇ ਹੋਏ ਸਨ । ਉੱਥੇ ਹੀ ਪੁਲਿਸ ਨੇ ਦੋਸ਼ੀਆਂ ਦਾ 3 ਮਹੀਨਿਆਂ ਦਾ ਰਿਕਾਰਡ ਚੈਕ ਕੀਤਾ ਹੈ। ਜਿਸ ਤੋਂ ਪਤਾ ਲਗਾ ਹੈ ਕਿ ਦੋਸ਼ੀ ਕਿਸ -ਕਿਸ ਪਿੰਡ ਵਿੱਚ ਕਿੰਨੇ ਸਮੇ ਤੋਂ ਰਹਿ ਰਹੇ ਹਨ ।ਪੁਲਿਸ ਅਨੁਸਾਰ ਦੋਸ਼ੀ ਦੇਸ਼- ਵਿਦੇਸ਼ਾ ਤੋਂ ਫ਼ੰਡ ਲੈਣ ਦਾ ਚਾਹਵਾਨ ਸੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ ।ਦੱਸਣਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।