ਵੱਡੀ ਖ਼ਬਰ : ਅਦਾਕਾਰ ਅਮਨ ਧਾਲੀਵਾਲ ‘ਤੇ ਹੋਇਆ ਜਾਨਲੇਵਾ ਹਮਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰ ਅਮਨ ਧਾਲੀਵਾਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਦੱਸਿਆ ਜਾ ਰਿਹਾ ਅਮਨ ਧਾਲੀਵਾਲ 'ਤੇ ਅਮਰੀਕਾ 'ਚ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਉਸ ਸਮੇ ਹੋਇਆ ਜਦੋ ਉਹ ਜਿਮ 'ਚ ਕਰ ਰਹੇ ਸਨ। ਇੱਕ ਹਮਲਾਵਰ ਟਕੂਆ ਤੇ ਚਾਕੂ ਨਾਲ ਜਿਮ 'ਚ ਦਾਖ਼ਲ ਹੋਇਆ ਤੇ ਉਸ ਨੇ ਅਮਨ ਧਾਲੀਵਾਲ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰ ਵਲੋਂ ਬਾਕੀ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਮਨ ਨੇ ਬਹਾਦਰੀ ਨਾਲ ਹਮਲਾਵਰ ਨੂੰ ਫੜ ਲਿਆ। ਇਸ ਹਮਲੇ ਕਾਰਨ ਅਮਨ ਧਾਲੀਵਾਲ ਦੇ ਸਰੀਰ ਤੇ ਕਈ ਟਾਂਕੇ ਲੱਗੇ ਹਨ । ਹਮਲਾਵਰ ਨੇ ਹਮਲਾ ਕਿਉ ਕੀਤਾ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ । ਦੱਸ ਦਈਏ ਕਿ ਅਮਨ ਧਾਲੀਵਾਲ ਫ਼ਿਲਮਾਂ ਦੇ ਨਾਲ ਟੀਵੀ ਸ਼ੋਅ 'ਚ ਵੀ ਕੰਮ ਕਰ ਚੁੱਕੇ ਹਨ ।