ਵੱਡੀ ਖ਼ਬਰ : ਨਿਰਭਯਾ ਤੋਂ ਬਾਅਦ ਹੁਣ 12 ਸਾਲ ਦੇ ਬੱਚੇ ਨਾਲ 4 ਲੋਕਾਂ ਨੇ ਕੀਤਾ ਗੈਂਗਰੇਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਿਰਭਯਾ ਦੀ ਤਰਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 12 ਸਾਲ ਬੱਚੇ ਨਾਲ 4 ਲੋਕਾਂ ਨੇ ਕੁਕਰਮ ਕੀਤਾ ਹੈ। ਉਸ ਦੇ ਪ੍ਰਾਈਵੇਟ ਪਾਰਟ ਵਿੱਚ ਡੱਡਾਂ ਵਾੜਿਆ ਤੇ ਫਿਰ ਉਸ ਦੇ ਇੱਟਾਂ ਮਾਰ -ਮਾਰ ਕੇ ਉਸ ਨੂੰ ਸੜਕ ਕੰਢੇ ਸੁੱਟ ਦਿੱਤਾ। ਫਿਲਹਾਲ ਪੁਲਿਸ ਨੇ ਬੱਚੇ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ 3 ਦੋਸ਼ੀ ਫਰਾਰ ਦੱਸੇ ਜਾ ਰਹੇ ਹਨ ।

ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ । ਦਿੱਲੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਲੈ ਕੇ ਨੋਟਿਸ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਅੱਜ ਦੇ ਸਮੇ ਵਿੱਚ ਮੁੰਡੇ ਵੀ ਸੁਰੱਖਿਅਤ ਨਹੀਂ ਹਨ । ਪੁਲਿਸ ਨੇ ਮਾਮਲਾ ਦਰਜ ਰਕੇਕ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਰਾਰ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਕਾਬੂ ਦੋਸ਼ੀ ਕੋਲੋਂ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।