ਵੱਡੀ ਖ਼ਬਰ : ਚੰਦਰਯਾਨ -3 ਦੀ ਸਫ਼ਲ ਲਾਂਚਿੰਗ ਤੋਂ ਬਾਅਦ PSLV -C56 ਨੇ ਭਰੀ ਉਡਾਣ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਦਰਯਾਨ -3 ਦੀ ਸਫ਼ਲ ਲਾਂਚਿੰਗ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ ਵਲੋਂ ਇੱਕ ਹੋਰ ਰਿਕਾਰਡ ਕਾਇਮ ਕੀਤਾ ਗਿਆ। ਦੱਸਿਆ ਜਾ ਰਿਹਾ ਅੱਜ ਸਵੇਰੇ 6 ਵਜੇ ਦੇ ਕਰੀਬ ਭਾਰਤੀ ਪੁਲਾੜ ਖੋਜ ਸੰਗਠਨ ਨੇ ਸਿੰਗਾਪੁਰ ਦੇ 7 ਉਪਗ੍ਰਹਿ ਲਾਂਚ ਕੀਤੇ ਹਨ, ਜੋ 44.4 ਮੀਟਰ ਉੱਚਾ ਪੋਲਰ ਸੈਟੇਲਾਈਟ ਲਾਂਚ ਵਹੀਕਲ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਰਵਾਨਾ ਹੋਇਆ। PSLV -C56 ਭਾਰਤੀ ਪੁਲਾੜ ਖੋਜ ਸੰਗਠਨ ਦੀ ਵਪਾਰਕ ਇਕਾਈ ਨਿਊ ਸਪੇਸ ਇੰਡੀਆ ਲਿਮਟਿਡ ਦਾ ਇੱਕ ਸਮਰਪਿਤ ਮਿਸ਼ਨ ਹੈ ।ਜਾਣਕਾਰੀ ਅਨੁਸਾਰ ਰਾਕੇਟ ਦੀ ਇਹ 58ਵੀਂ ਉਡਾਣ ਹੈ । ਇਸ ਦੀ ਉਡਾਣ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ । ਅਧਿਕਾਰੀਆਂ ਨੇ ਦੱਸਿਆ ਕਿ 360 ਕਿਲੋਗ੍ਰਾਮ ਵਜ਼ਨ ਵਾਲੇ DS -SAR ਤੇ ST ਈ ਇੰਜੀਨੀਅਰਿੰਗ ਸਿੰਗਾਪੁਰ ਵਿਚਾਲੇ ਸਾਂਝੇਦਾਰੀ ਦੇ ਤਹਿਤ ਵਿਕਸਿਤ ਕੀਤਾ ਗਿਆ ।