ਵੱਡੀ ਖ਼ਬਰ : ਤੁਰਕੀ ਤੋਂ ਬਾਅਦ ਹੁਣ ਇੰਡੋਨੇਸ਼ੀਆ ‘ਚ ਭੁਚਾਲ ਦੇ ਝਟਕੇ ਮਹਿਸੂਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤੁਰਕੀ ਤੋਂ ਬਾਅਦ ਹੁਣ ਇੰਡੋਨੇਸ਼ੀਆ ਦੇ ਉਤਰੀ ਸੁਲਾਵੇਸੀ ਸੂਬੇ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦਈਏ ਕਿ ਤੁਰਕੀ ਵਿੱਚ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ।ਤੁਰਕੀ ਤੇ ਸੀਰੀਆ 'ਚ ਆਏ 7.8 ਤੀਬਰਤਾ ਵਾਲੇ ਭੁਚਾਲ 'ਚ ਕਈ ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ । ਦੱਸਿਆ ਜਾ ਰਿਹਾ ਇੰਡੋਨੇਸ਼ੀਆ ਵਿੱਚ ਆਏ ਭੁਚਾਲ ਦੌਰਾਨ ਕੋਈ ਜਾਨੀ ਨੁਕਸਾਨ ਨਹੀ ਹੋਇਆ । ਇੰਡੋਨੇਸ਼ੀਆ 'ਚ ਆਏ ਭੁਚਾਲ ਦੀ ਤੀਬਰਤਾ 6.0 ਤੱਕ ਮਾਪੀ ਗਈ ਹੈ ।ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਭੁਚਾਲ ਨੇ ਤੁਰਕੀ ਤੇ ਸੀਰੀਆ 'ਚ ਤਬਾਹੀ ਮਚਾਈ ਸੀ। ਦੋਵਾਂ ਦੇਸ਼ਾ 'ਚ ਮਰਨ ਵਾਲਿਆਂ ਦੀ ਗਿਣਤੀ 27,000 ਤੋਂ ਵੱਧ ਦੱਸੀ ਜਾ ਰਹੀ ਹੈ ।ਜਦਕਿ ਹਜ਼ਾਰਾਂ ਲੋਕ ਇਸ ਤਬਾਹੀ ਦੌਰਾਨ ਜਖ਼ਮੀ ਹੋ ਗਏ ਹਨ। ਬਚਾਅ ਕਰਮਚਾਰੀ ਲਗਾਤਾਰ ਹੀ ਲੋਕਾਂ ਨੂੰ ਮਲਬੇ ਤੋਂ ਜਿੰਦਾ ਬਾਹਰ ਕੱਢ ਰਹੇ ਹਨ ।