ਵੱਡੀ ਖ਼ਬਰ : ਭੇਸ ਬਦਲ ਕੇ ਨੇਪਾਲ ਭੱਜ ਸਕਦਾ ਹੈ ਅੰਮ੍ਰਿਤਪਾਲ ਸਿੰਘ!

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਉਤਰਾਖੰਡ ਸਮੇਤ ਕਈ ਇਕੱਲਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਹੁਣ ਨੇਪਾਲ ਭੱਜ ਸਕਦਾ ਹੈ। ਇਸ ਲਈ ਭਾਰਤ ਨੇਪਾਲ ਸਰਹੱਦ 'ਤੇ ਸੀਮਾ ਸੁਰੱਖਿਆ ਬਲ ਨੂੰ ਅਲਰਟ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਤੇ ਕੇਂਦਰੀ ਜਾਂਚ ਏਜੰਸੀਆਂ ਨੇ ਸਰਹੱਦ ਸੁਰੱਖਿਆ ਬਲ ਨੂੰ ਅਲਰਟ ਜਾਰੀ ਕੀਤਾ ਹੈ । ਬੀਤੀ ਦਿਨੀਂ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੀ ਇੱਕ ਹੋਰ ਨਵੀ CCTV ਸਾਹਮਣੇ ਆਈ ਹੈ। ਜਿਸ 'ਚ ਉਹ ਜੈਕੇਟ ਤੇ ਟਰਾਊਜ਼ਰ ਪਾ ਕੇ ਮੋਬਾਈਲ 'ਤੇ ਗੱਲ ਕਰਦੇ ਹੋਏ ਜਾ ਰਿਹਾ ਹੈ। ਫਿਲਹਾਲ ਇਸ ਫੁਟੇਜ ਦੀ ਕੋਈ ਪੁਲਿਸ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ।

ਬੀਤੀ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਨੂੰ ਅਪੀਲ ਕੀਤੀ ਕਿ ਜੇਕਰ ਉਹ ਪੁਲਿਸ ਕੋਲੋਂ ਡਰ ਕੇ ਭੱਜ ਰਿਹਾ ਹੈ ਤਾਂ ਇਹ ਗ਼ਲਤ ਹੈ। ਇਸ ਲਈ ਉਹ ਪੁਲਿਸ ਅੱਗੇ ਜਲਦ ਹੀ ਆਤਮ ਸਮਰਪਣ ਕਰਕੇ ਪੁਲਿਸ ਦੀ ਜਾਂਚ 'ਚ ਸਹਿਯੋਗ ਦੇਵੇ। ਉਹਨਾ ਨੇ ਕਿਹਾ ਜੇਕਰ ਪੁਲਿਸ ਅਧਿਕਾਰੀਆਂ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰ ਲਿਆ ਗਿਆ ਤਾਂ ਇਸ ਬਾਰੇ ਸਥਿਤੀ ਸਪਸ਼ੱਟ ਕਰਨਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਉਹ ਗੁਰੂ ਦਾ ਸੱਚਾ ਸਿੱਖਾਂ ਤਾਂ ਉਹ ਪਿੱਠ ਦਿਖਾ ਕੇ ਭੱਜ ਕਿਉ ਰਿਹਾ ਹੈ। ਉਸ ਦੀ ਵਜ੍ਹਾ ਨਾਲ ਸਿੱਖ ਨੌਜਵਾਨਾਂ ਨੂੰ ਜੇਲ੍ਹ ਜਾਣ ਲਈ ਮਜ਼ਬੂਰ ਹੋਣਾ ਪਾ ਰਿਹਾ ਹੈ। ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੈ।

More News

NRI Post
..
NRI Post
..
NRI Post
..