ਵੱਡੀ ਖ਼ਬਰ : ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ, ਜਾਣੋ ਤਾਰੀਖ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ । ਦੱਸਿਆ ਜਾ ਰਿਹਾ ਇਹ ਚੋਣਾਂ 1 ਨਵੰਬਰ ਤੋਂ 15 ਨਵੰਬਰ 2023 ਤੱਕ ਹੋਣਗੀਆਂ, ਉੱਥੇ ਰਾਜਪਾਲ ਪੰਜਾਬ ਵਲੋਂ ਚੋਣਾਂ ਨੂੰ ਲੈ ਜਾਰੀ ਕੀਤੇ ਹੁਕਮਾਂ ਮੁਤਾਬਕ 39 ਕੌਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ ਇਲਾਵਾ 27 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਕਰਾਈਆਂ ਜਾਣਗੀਆਂ । ਦੱਸ ਦਈਏ ਕਿ ਜਲੰਧਰ 'ਚ ਭੋਗਪੁਰ ,ਸ਼ਾਹਕੋਟ, ਗੁਰਾਇਆ ਤੇ ਬਿਲਗਾ ਨਗਰ ਕੌਸਲਾਂ ਦੀਆਂ ਚੋਣਾਂ ਹੋਣਗੀਆਂ ,ਜਦਕਿ ਕਪੂਰਥਲਾ 'ਚ ਭੁਲੱਥ ,ਨਡਾਲਾ ਤੇ ਲੁਧਿਆਣਾ 'ਚ ਮੁੱਲਾਂਪੁਰ ,ਮਾਛੀਵਾੜਾ ,ਸਾਹਨੇਵਾਲ ਤੇ ਮਲੋਟ 'ਚ ਨਗਰ ਕੌਸਲਾਂ ਦੀਆਂ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ, ਬਠਿੰਡਾ ਪਟਿਆਲਾ, ਮਲੇਰਕੋਟਲਾ 'ਚ ਜਿਮਨੀ ਚੋਣਾਂ ਹੋਣਗੀਆਂ ।

More News

NRI Post
..
NRI Post
..
NRI Post
..