ਵੱਡੀ ਖ਼ਬਰ : ਬੰਬੀਹਾ ਗੈਂਗ ਦਾ ਇਕ ਹੋਰ ਗੈਂਗਸਟਰ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਬੀਹਾ ਗੈਂਗ ਦੇ ਇਕ ਹੋਰ ਗੈਂਗਸਟਰ ਹੈਪੀ ਭੁੱਲਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਉਹ ਕਾਫੀ ਲੰਮੇ ਸਮੇ ਤੋਂ ਫਰਾਰ ਚੱਲ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰ ਹੈਪੀ ਦਾ ਕਤਲ ਤੇ ਫਿਰੌਤੀ ਦੇ ਮਾਮਲੇ ਵਿੱਚ ਨਾਮ ਹੈ। ਗੈਂਗਸਟਰ ਹੈਪੀ ਦੀ ਗ੍ਰਿਫਤਾਰੀ ਦੀ ਜਾਣਕਾਰੀ ਵੀ ਬੰਬੀਹਾ ਗੈਂਗ ਨੇ ਹੀ ਪੋਸਟ ਪਾ ਕੇ ਸਾਂਝੀ ਕੀਤੀ ਸੀ।

ਪੁਲਿਸ ਨੇ 2 ਦਿਨ ਪਹਿਲਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਸੀ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੋਰ ਵੀ ਗੈਂਗਵਾਰ ਹੋਣ ਦਾ ਡਰ ਹੈ। ਇਸ ਲਈ ਪੰਜਾਬ ਅਪੋਲਿਸ ਲਗਾਤਾਰ ਗੈਂਗਸਟਰਾਂ ਲਈ ਛਾਪੇਮਾਰੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਆਪਣੇ ਸ਼ਿਕਂਜੇ ਵਿੱਚ ਪਾ ਰਹੇ ਹਨ। ਦੱਸ ਦਈਏ ਕਿ ਬੰਬੀਹਾ ਗੈਂਗ ਵਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਗੈਂਗਸਟਰ ਹੈਪੀ ਦਾ ਪੰਜਾਬ ਪੁਲਿਸ ਵਲੋਂ ਐਨਕਾਊਂਟਰ ਨਾ ਕੀਤਾ ਜਾਵੇ।

ਪੁਲਿਸ ਵਲੋਂ ਹੋਰ ਵੀ ਗੈਂਗਸਟਰਾ ਦੀ ਭਾਲ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਨੇ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਸੀ। ਜਿਨ੍ਹਾਂ ਕੋਲੋਂ ਲਗਾਤਾਰ ਪੁੱਛਗਿੱਛ ਵੀ ਕੀਤੀ ਜਾ ਰਹੀ ਸੀ।