ਵੱਡੀ ਖ਼ਬਰ : 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ASI ਕਾਬੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ, ਦੱਸ ਦਈਏ ਕਿ ਪੁਲਿਸ ਨੇ ASI ਹਰਪਾਲ ਸਿੰਘ ਨੂੰ 5ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਕਿ ASI ਹਰਪਾਲ ਸਿੰਘ ਨੇ ਲੜਾਈ ਦੇ ਮਾਮਲੇ 'ਚ ਰਿਸ਼ਵਤ ਲਈ । ਇਸ ਮਾਮਲੇ ਦੀ ਪੁਲਿਸ ਵਲੋਂ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੂੰ ਸੂਚਨਾ ਮਿਲੀ ਕਿ ਥਾਣੇ 'ਚ ਹੋਈ ਲੜਾਈ 'ਚ ਇਕ ਵਿਅਕਤੀ ਦਾ ਪੱਖ ਲੈਂਦੇ ਹੋਏ ਪੁਲਿਸ ਮੁਲਾਜ਼ਮ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲਈ । ਫਿਲਹਾਲ ਪੁਲਿਸ ਨੇ ਦੋਸ਼ੀ ASI ਨੂੰ ਕਾਬੂ ਕਰ ਲਿਆ ਹੈ ।