ਵੱਡੀ ਖ਼ਬਰ : ਗੁਰੂਦੁਆਰਾ ਸਾਹਿਬ ‘ਚ ਗ੍ਰੰਥੀ ਸਿੰਘਾਂ ਵਿਚਾਲੇ ਹੋਈ ਖੂਨੀ ਝੜਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਹੈ, ਜਿੱਥੇ ਗੁਰੂਦੁਆਰਾ ਸਾਹਿਬ 'ਚ ਗ੍ਰੰਥੀ ਸਿੰਘਾਂ ਵਿਚਾਲੇ ਖੂਨੀ ਝੜਪ ਹੋਈ ਹੈ। ਇਸ ਦੌਰਾਨ ਇੱਕ -ਦੂਜੇ ਦੀਆਂ ਦਸਤਾਰਾਂ ਲਾਹ ਦਿੱਤੀਆਂ ਗਈਆਂ । ਦੱਸਿਆ ਜਾ ਰਿਹਾ ਸੰਗਰਾਂਦ ਮੌਕੇ ਇਹ ਲੜਾਈ ਦੋਵੇ ਧਿਰਾਂ ਵਿਚਾਲੇ ਹੋਈ ਸੀ । ਗ੍ਰੰਥੀ ਸਿੰਘ ਤੇ ਕਮੇਟੀ ਮੈਬਰਾਂ 'ਚ ਇਹ ਵਿਵਾਦ ਹੋਇਆ ਸੀ । ਗੁਰੂ ਨਾਨਕ ਨਗਰ ਭੋਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ । ਇਸ ਦੌਰਾਨ ਉੱਥੇ ਮੌਜੂਦ ਮੰਗਤ ਨੇ ਉਨ੍ਹਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਸਮੇਤ ਤੱਕ ਝੜਪ ਹੁੰਦੀ ਰਹੀ ।ਗ੍ਰੰਥੀ ਗੁਰਜੀਤ ਸਿੰਘ ਨੇ ਦੂਜੀ ਧਿਰ 'ਤੇ ਦੋਸ਼ ਲਗਾਏ ਕਿ 2 ਮਹੀਨੇ ਦੀ ਤਨਖਾਹ ਅਜੇ ਤੱਕ ਨਹੀ ਦਿੱਤੀ ਗਈ ਤੇ ਅੱਜ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ।