ਵੱਡੀ ਖ਼ਬਰ : ਕਾਵੜੀਆਂ ਤੇ ਪੁਲਿਸ ਵਿਚਾਲੇ ਹੋਈ ਖੂਨੀ ਝੜਪ, ਮੁਲਾਜ਼ਮ ਗੰਭੀਰ ਜਖ਼ਮੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਾਈਪਾਸ ਕੋਲ ਦੇਰ ਰਾਤ 1 ਵਜੇ ਦੇ ਕਰੀਬ ਉਸ ਸਮੇ ਹੰਗਾਮਾ ਹੋ ਗਿਆ। ਜਦੋ ਹਰਿਦੁਆਰ ਤੋਂ ਮੋਗਾ ਦੇ ਕਸਬਾ ਬਾਘਾ ਪੁਰਾਣਾ ਗੰਗਾ ਜਲ ਨੂੰ ਲੈ ਜਾ ਰਹੇ ਕਾਵੜੀਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਕਾਵੜੀਆਂ ਅਨੁਸਾਰ ਉਨ੍ਹਾਂ ਨੂੰ ਇੱਕ ਗੱਡੀ ਨੇ ਆ ਕੇ ਟੱਕਰ ਮਾਰੀ ਜਿਸ ਨਾਲ ਕਈ ਕਾਵੜੀਏ ਗੰਭੀਰ ਜਖ਼ਮੀ ਹੋ ਗਏ, ਜਦੋ ਕਾਵੜੀਆਂ ਵਲੋਂ ਗੱਡੀ ਅੰਦਰ ਦੇਖਿਆ ਤਾਂ ਉਸ ਵਿਚ ਪੁਲਿਸ ਮੁਲਾਜ਼ਮ ਸੀ । ਕਾਵੜੀਆਂ ਵਲੋਂ ਮੌਕੇ 'ਤੇ ਪੁਲਿਸ ਮੁਲਾਜ਼ਮ ਨੂੰ ਬਾਹਰ ਕੱਢ ਕੇ ਕੁੱਟਮਾਰ ਕੀਤੀ ਗਈ । ਕੁਝ ਸਮੇ ਬਾਅਦ ਮੌਕੇ ਤੇ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕਾਵੜੀਆਂ ਤੋਂ ਮੁਲਜ਼ਮ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਵੜੀਆਂ ਤੇ ਪੁਲਿਸ ਵਿਚਾਲੇ ਖੂਨੀ ਝੜਪ ਵੀ ਹੋਈ ਤੇ ਪੁਲਿਸ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ । ਜਖ਼ਮੀਆਂ ਨੂੰ ਮੌਕੇ 'ਤੇ ਹੀ ਹਸਪਤਾਲ ਭਰਤੀ ਕਰਵਾਇਆ ਗਿਆ ।