ਵੱਡੀ ਖ਼ਬਰ : ਨਿਊ ਕੋਰਟ ਕੰਪਲੈਕਸ ‘ਚ ਹੋਇਆ ਬੰਬ ਧਮਾਕਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਿਊ ਕੋਰਟ ਕੰਪਲੈਕਸ 'ਚ ਮਾਲ ਗੋਦਾਮ ਦੀ ਸਫਾਈ ਦੌਰਾਨ ਬੰਬ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਸਾਰੇ ਪਾਸੇ ਲੋਕਾਂ ਨੂੰ ਭਾਜੜਾਂ ਪੈ ਗਈਆਂ । ਦੱਸਿਆ ਜਾ ਰਿਹਾ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਹੀ ਭਾਰੀ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ । ਇਹ ਧਮਾਕਾ ਸਵੇਰੇ 9 ਵਜੇ ਕਰੀਬ ਹੋਇਆ ਹੈ ।ਜਾਣਕਾਰੀ ਅਨੁਸਾਰ ਗੋਦਾਮ ਦੀ ਸਫਾਈ ਦੌਰਾਨ ਸਫਾਈ ਕਰਮੀ ਨੇ ਕੂੜੇ ਨੂੰ ਅੱਗ ਲੱਗਾ ਦਿੱਤੀ ਤੇ ਤਾਪਮਾਨ ਵਧਣ ਕਾਰਨ ਕੱਚ ਦੀ ਬੋਤਲ ਫਟ ਗਈ। ਫਿਲਹਾਲ ਬੰਬ ਸਕੁਐਡ ਵਲੋਂ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।