ਵੱਡੀ ਖ਼ਬਰ : ਰੂਸ ਨੇ ਕੀਵ ‘ਤੇ ਫਿਰ ਕੀਤੀ ਬੰਬਾਰੀ, 10 ਤੋਂ ਵੱਧ ਲੋਕਾਂ ਦੀ ਮੌਤ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਵਲੋਂ ਇੱਕ ਵਾਰ ਫਿਰ ਯੂਕ੍ਰੇਨ ਦੀ ਰਾਜਧਾਨੀ ਕੀਵ 'ਤੇ ਬੰਬਾਰੀ ਕੀਤੀ ਗਈ। ਇਸ ਦੌਰਾਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ,ਜਦਕਿ ਕਈ ਲੋਕ ਗੰਭੀਰ ਜਖ਼ਮੀ ਹੋ ਗਏ । ਅਧਿਕਾਰੀਆਂ ਅਨੁਸਾਰ ਰੂਸ ਦੇ ਹਮਲੇ ਦੌਰਾਨ ਹੁਣ ਤੱਕ 10 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਰੂਸ ਨੇ ਮਈ 'ਚ ਮੁੱਖ ਤੋਰ 'ਤੇ ਡਰੋਨਾਂ ਰਾਹੀਂ ਕੀਵ ਤੇ 20 ਹਮਲੇ ਕਰ ਦਿੱਤੇ ਹਨ, ਉਥੇ ਹੀ ਮਾਸਕੋ ਨੇ ਫਿਰ ਦੁਬਾਰਾ ਯੂਕ੍ਰੇਨ ਦੀ ਰਾਜਧਾਨੀ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਦੌਰਾਨ ਕਈ ਇਮਾਰਤਾਂ ਤਬਾਹ ਹੋ ਗਿਆ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਯੂਕ੍ਰੇਨ ਦੀਹਵਾਈ ਪ੍ਰਣਾਲੀ ਰੂਸੀ ਡਰੋਨਾਂ ਨੂੰ ਨਾਕਾਮ ਕਰਨ ਵਿੱਚ ਕਾਫੀ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ ਪਰ ਮਲਬੇ ਨਾਲ ਇਮਾਰਤਾਂ ਨੂੰ ਅੱਗ ਲਗਾਉਣ ਤੇ ਕੁਝ ਮਾਮਲਿਆਂ 'ਚ ਯਾਤਰੀਆਂ ਦੇ ਜਖ਼ਮੀ ਹੋ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰੂਸ ਤੇ ਯੂਕ੍ਰੇਨ ਵਿਚਾਲੇ ਹੋਈ ਜੰਗ ਕਾਰਨ ਕਈ ਦੇਸ਼ ਪ੍ਰਭਾਵਿਤ ਹੋਏ ਸਨ ।