ਵੱਡੀ ਖ਼ਬਰ : Canada ਸਰਕਾਰ ਖਰੀਦੇਗੀ ਨਵਾਂ ਲੜਾਕੂ ਜਹਾਜ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਸਰਕਾਰ ਸੁਰੱਖਿਆ ਨੂੰ ਦੇਖਦੇ ਹੋਏ ਨਵੇਂ ਹਥਿਆਰ ਖਰੀਦ ਰਹੀ ਹੈ। ਇਸ ਦੇ ਮੱਦੇਨਜ਼ਰ ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਨੇ 88 ਐਫ -35 ਲੜਾਕੂ ਜਹਾਜ਼ਾਂ ਦਾ ਬੇੜਾ ਖਰੀਦਣ ਲਈ ਅਮਰੀਕਾ ਤੇ ਲਾਕਹੀਡ ਮਾਰਟਿਨ ਨਾਲ ਪ੍ਰੈਟ ਐਂਡ ਵਿਤਨੀ ਨਾਲ ਸਮਝੌਤਾ ਕੀਤਾ ਹੈ। ਜਾਣਕਾਰੀ ਅਨੁਸਾਰ ਜਹਾਜ਼ ਦੀ ਪਹਿਲੀ ਡਿਲੀਵਰੀ 2025 'ਚ ਸ਼ੁਰੂ ਹੋ ਸਕਦੀ ਹੈ ਤੇ 2033 ਵਿਚਾਲੇ ਇੱਕ ਪੂਰੀ ਤਰਾਂ ਮਿਲਣ ਦੀ ਉਮੀਦ ਹੈ। ਰੱਖਿਆ ਮੰਤਰੀ ਅਨੀਤਾ ਨੇ ਕਿਹਾ ਕਿ ਅਨੁਮਾਨ ਲਗਾਇਆ ਜਾ ਰਿਹਾ ਇਹ 15 ਬਿਲੀਅਨ ਡਾਲਰ ਦਾ ਨਿਵੇਸ਼ ਪਿਛਲੇ 30 ਸਾਲਾਂ 'ਚ ਰਾਇਲ ਕੈਨੇਡੀਅਨ ਏਅਰ ਫੋਰਸ ਲਈ ਸਭ ਲਈ ਵੱਡਾ ਨਿਵੇਸ਼ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਵਲੋਂ 2010 'ਚ ਐਫ -35 ਜਹਾਜ਼ ਖਰੀਦਣ ਦਾ ਐਲਾਨ ਕੀਤਾ ਗਿਆ ਸੀ ਪਰ ਸਿਆਸਤ ਕਾਰਨ ਉਹ ਫੈਸਲਾ ਅੱਧਵਾਟੇ ਰਹਿ ਗਿਆ ।