ਵੱਡੀ ਖ਼ਬਰ : Canada ਪੈਦਲ ਯਾਤਰੀਆਂ ਨੂੰ ਪਿਕਅੱਪ ਨੇ ਮਾਰੀ ਭਿਆਨਕ ਟੱਕਰ, 2 ਦੀ ਮੌਤ, ਕਈ ਜਖ਼ਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਕਿਊਬਿਕ ਸੂਬੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੈਦਲ ਜਾਂਦੇ ਯਾਤਰੀਆਂ ਨੂੰ ਇੱਕ ਪਿਕਅੱਪ ਨੇ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਪੁਲਿਸ ਨੇ ਮੌਕੇ 'ਤੇ ਪਹੁੰਚ ਵਾਹਨ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਂਚ ਦੌਰਾਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹ ਘਟਨਾ ਜਾਣਬੁੱਝ ਕੇ ਕੀਤੀ ਗਈ ਸੀ,ਜਾਂ ਹਾਦਸਾ ਸੀ?ਇਸ ਘਟਨਾ ਨੂੰ ਲੈ ਕੇ ਕੈਨੇਡਾਂ ਪ੍ਰਧਾਨ ਮੰਤਰੀ ਟਰੂਡੋ ਨੇ ਟਵੀਟ ਕਰ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਪੀੜਤ ਲੋਕਾਂ ਨਾਲ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਊਬਿਕ 'ਚ ਇੱਕ- ਡੇ -ਕੇਅਰ ਸੈਂਟਰ 'ਚ ਬੱਸ ਵੜ ਗਈ ਸੀ, ਜਿਸ 'ਚ 3 ਬੱਚਿਆਂ ਦੀ ਮੌਤ ਹੋ ਗਈ ਤੇ ਕਈ ਜਖ਼ਮੀ ਹੋ ਗਏ ਸਨ।