ਵੱਡੀ ਖ਼ਬਰ : ਲਾਹੌਰ ‘ਚ ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਦਾ ਗੋਲੀਆਂ ਮਾਰ ਕੇ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਪਰਨਜੀਤ ਸਿੰਘ ਪੰਜਵੜ ਦਾ ਪਾਕਿਸਤਾਨ ਦੇ ਲਾਹੌਰ ਵਿਚ 2 ਅਣਪਛਾਤੇ ਵਿਕਅਤੀਆਂ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀਆਂ ਨੇ ਸਵੇਰੇ ਕਰੀਬ 7 ਵਜੇ ਜੌਹਰ ਟਾਊਨ ਸਥਿਤ ਸਨਫਲਾਵਰ ਸੋਸਾਇਟੀ ਵਿੱਚ ਆਪਣੇ ਘਰ ਬਾਹਰ ਸੈਰ ਕਰਦੇ ਹੋਏ ਪੰਜਵੜ ਦਾ ਕਤਲ ਕਰ ਦਿੱਤਾ। ਇਸ ਹਮਲੇ ਦੌਰਾਨ ਗੰਨਮੈਨ ਵੀ ਜਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਪੰਜਾਬ ਵਿੱਚ ਹਥਿਆਰ ਨਸ਼ਾ ਸਪਲਾਈ ਕਰਨ ਵਾਲੇ ਪਰਮਜੀਤ ਦਾ ਜਨਮ ਤਰਨਤਾਰਨ ਦੇ ਕੋਲ ਪੰਜਵੜ ਵਿੱਚ ਹੋਇਆ ਸੀ। ਸਾਲ 1986 ਵਿੱਚ ਆਪਣੇ ਭਰਾ ਲਾਭ ਸਿੰਘ ਵਲੋਂ ਕੱਟੜਪੰਥੀ ਬਣਨ ਤੋਂ ਬਾਅਦ KCF ਵਿੱਚ ਸ਼ਾਮਲ ਹੋ ਗਿਆ ਸੀ।