ਵੱਡੀ ਖ਼ਬਰ : ਨਿਹੰਗ ਜਥੇਬੰਦੀ ਤੇ ਦੁਕਾਨਦਾਰਾਂ ‘ਚ ਹੋਇਆ ਟਕਰਾਅ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਦੇ ਮਹਾਰਾਜਾ ਜੱਸਾ ਰਾਮਗੜੀਆ ਪਬਲਿਕ ਹਾਲ ਖਜੂਰੀ ਗੇਟ ਰੋਡ ਤੇ ਦੁਕਾਨਾਂ 'ਤੇ ਇਕ ਵਿਅਕਤੀ ਵਲੋਂ ਕਬਜ਼ਾ ਕਰਨ ਦਾ ਦੁਕਾਨਦਾਰਾਂ ਨੇ ਕਥਿਤ ਦੋਸ਼ ਲਗਾਏ ਹਨ। ਕੁਝ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਕੇ ਭਾਰੀ ਨਾਅਰੇਬਾਜ਼ੀ ਕਰਦੇ ਇਨਸਾਫ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਆਪਣੇ ਆਪ ਨੂੰ ਵਕਫ ਬੋਰਡ ਤੇ ਲਈ ਜਗ੍ਹਾ ਦਾ ਮਾਲਕ ਬੋਲਦੇ ਹੋਏ ਉਕਤ ਵਿਕਤੀ ਨੇ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀ ਦਾ ਵੀ ਸਹਾਰਾ ਲਿਆ ਹੈ। ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਭਾਰੀ ਫੋਰਸ ਨਾਲ ਉਨ੍ਹਾਂ ਦੁਕਾਨਦਾਰਾਂ ਤੇ ਆਪਣੀਆਂ ਨੂੰ ਮਾਲਕ ਦੱਸਦੇ ਵਿਅਕਤੀ ਨਾਲ ਗੱਲਬਾਤ ਕੀਤੀ ਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਪੁਲਿਸ ਵਲੋਂ ਨਾਕੇਬੰਦੀ ਕਰ ਦਿੱਤੀ ਗਈ ਹੈ ।