ਵੱਡੀ ਖ਼ਬਰ : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, ਚੱਲੀਆਂ ਗੋਲੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ ਹੈ। ਇਸ ਗੋਲੀਬਾਰੀ ਕਾਰਨ ਪੁਲਿਸ ਨੇ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ । ਦੱਸਿਆ ਜਾ ਰਿਹਾ ਦੇਰ ਰਾਤ 2 ਬਾਈਕ ਸਵਾਰ ਵਿਅਕਤੀਆਂ ਨੇ ਅਵਨੀਸ਼ ਕੌਰ ਤੇ ਗੋਲੀਆਂ ਚਲਾ ਦਿੱਤੀਆਂ ।ਜਿਸ ਦੇ ਸੱਜੇ ਪੈਰ 'ਚ ਗੋਲੀ ਲੱਗ ਗਈ ਸੀ ਤੇ ਬਾਅਦ 'ਚ ਬਾਈਕ ਸਵਾਰ ਵਿਅਕਤੀਆਂ ਵਲੋਂ ਜਗਮੀਤ ਸਿੰਘ 'ਤੇ ਵੀ ਗੋਲੀਆਂ ਚਲਾਈਆਂ ਗਈਆਂ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਜੇ ਕੁਮਾਰ ਗੁੰਬਰ ਖਿਲਾਫ ਸ੍ਰੀ ਮੁਕਤਸਰ ਸਾਹਿਬ ਤੇ ਮੋਹਾਲੀ ਵਿਚ ਪਹਿਲਾਂ ਵੀ ਮਾਮਲਾ ਦਰਜ਼ ਹੈ ਤੇ ਦੂਜੇ ਦੋਸ਼ੀ ਦੀ ਪਛਾਣ ਸੰਦੀਪ ਵਾਸੀ ਮੋਗਾ ਦੇ ਰੂਪ 'ਚ ਹੋਈ ਹੈ ।

ਇਨ੍ਹਾਂ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਅਧਿਕਾਰੀ ਰਮਨ ਤੇ ਪੁਲਿਸ ਟੀਮ ਵਲੋਂ ਨਾਕਾਬੰਦੀ ਕੀਤੀ ਗਈ ਸੀ। ਉਸ ਸਮੇ ਦੋਸ਼ੀ ਅਜੇ ਤੇ ਸੰਦੀਪ ਤੇ ਪੁਲਿਸ ਟੀਮ ਵਿਚਾਲੇ ਗੋਲੀਬਾਰੀ ਹੋਈ। ਜਿਸ ਦੌਰਾਨ ਦੋਸ਼ੀ ਅਜੇ ਦੀ ਲੱਤ ਤੇ ਗੋਲੀ ਲੱਗ ਗਈ ਤੇ ਪੁਲਿਸ ਟੀਮ ਵਲੋਂ ਦੋਵੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।ਪੁਲਿਸ ਵਲੋਂ ਦੋਵੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।ਪੁਲਿਸ ਨੂੰ ਦੋਸ਼ੀਆਂ ਕੋਲੋਂ 315 ਦੇਸੀ ਪਿਸਤੌਲ, 1 ਚੱਲਿਆ ਖਾਲੀ ਰੋਂਦ ਤੇ 1 ਜ਼ਿੰਦਾ ਰੋਂਦ, 32 ਬੋਰ ਪਿਸਤੌਲ , 1 ਮੈਗਜ਼ੀਨ ਬਰਾਮਦ ਹੋਈ ਹੈ ।

More News

NRI Post
..
NRI Post
..
NRI Post
..