ਵੱਡੀ ਖਬਰ : CM ਮਾਨ ਦੀ ਹੋਈ ਅਦਾਲਤ ‘ਚ ਪੇਸ਼ੀ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਦੀ ਅਜੇ ਅਦਾਲਤ ਵਿੱਚ ਪੇਸ਼ੀ ਹੋਈ ਹੈ। ਦੱਸ ਦਈਏ ਕਿ CM ਭਗਵੰਤ ਮਾਨਅੱਜ ਸੁਰੱਖਿਆ ਹੇਠਾਂ ਜੇ ਐਮ ਅਦਾਤਲ ਵਿੱਚ ਸੁਣਵਾਈ ਲਈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਸਮੇ ਬਿਜਲੀ ਦਰਾ ਵਿੱਚ ਵਾਧਾ ਕੀਤਾ ਗਿਆ ਸੀ। ਜਿਸ ਤੋਂ ਵਾਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਰੋਸ਼ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਸੀ ਕੋਸ਼ਿਸ਼ ਕੀਤੀ ਸੀ।

ਜਿਸ ਦੌਰਾਨ ਹੀ ਪੁਲਿਸ ਨੇ ਆਗੂਆਂ ਵਿੱਚ ਝੜਪ ਵੀ ਹੋਈ ਸੀ, ਇਸ ਰੋਸ਼ ਪ੍ਰਦਸ਼ਨ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਏ ਸੀ। ਇਸ ਮਾਮਲੇ ਵਿੱਚ ਕਈ ਮੰਤਰੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ। ਜਿਸ ਵਿੱਚ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਤੇ ਹੋਰ ਵੀ ਆਗੂ ਸ਼ਾਮਿਲ ਹਨ। ਅਦਾਲਤ ਨੇ ਭਗਵਤ ਮਾਨ ਸਮੇਤ ਹੋਰਾਂ ਖਿਲਾਫ ਵੀ ਚਾਰਜਸ਼ੀਟ ਦਾਇਰ ਕੀਤੀ ਸੀ। ਜਿਸ ਨੂੰ ਲੈ ਕੇ ਅੱਜ CM ਮਾਨ ਕੋਰਟ ਵਿੱਚ ਪੇਸ਼ ਹੋਏ ਸੀ।