ਵੱਡੀ ਖ਼ਬਰ : ਸਪਾ ਸੈਂਟਰ ਦੀ ਆੜ ‘ਚ ਚੱਲ ਰਿਹਾ ਸੀ ਦੇਹ ਵਾਪਰ ਦਾ ਧੰਦਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸਪਾ ਸੈਂਟਰਾਂ ਦੀ ਆੜ 'ਚ ਦੇਹ ਵਾਪਰ ਦਾ ਧੰਦਾ ਚੱਲ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਛਾਪੇਮਾਰੀ ਕਰਕੇ ਵਿਦੇਸ਼ੀ ਕੁੜੀਆਂ ਨੂੰ ਹਿਰਾਸਤ 'ਚ ਲਿਆ । ਦੱਸਿਆ ਜਾ ਰਿਹਾ ਬਠਿੰਡਾ ਨੇ ਮੁੱਖ ਮਾਰਗ 'ਤੇ ਸਪਾ ਸੈਂਟਰ ਕਾਫੀ ਲੰਬੇ ਸਮੇ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਚੱਲ ਰਿਹਾ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਗੈਰ- ਕਾਨੂੰਨੀ ਢੰਗ ਨਾਲ ਚੱਲ ਰਹੇ ਸਪਾ ਸੈਂਟਰ 'ਤੇ ਛਾਪਾ ਮਾਰਿਆ, ਜਿੱਥੇ 4 ਕੁੜੀਆਂ ਤੇ 3 ਗਾਹਕ ਨੌਜਵਾਨਾਂ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਸਪਾ ਸੈਂਟਰ ਦੇ ਮਾਲਕ ਦੀ ਗ੍ਰਿਫ਼ਤਾਰੀ ਹੋਣੀ ਹਾਲੇ ਬਾਕੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਤਰਲੋਚਨ ਸਿੰਘ ਨੇ ਕਿਹਾ ਕਿ ਸਪਾ ਸੈਂਟਰ 'ਚ ਨੌਜਵਾਨ ਕੋਲੋਂ 1 ਹਜ਼ਾਰ ਰੁਪਏ ਦੀ ਐਂਟਰੀ ਫੀਸ ਲੈ ਕੇ ਕਮਰੇ ਵਿੱਚ ਭੇਜ ਦਿੱਤਾ ਜਾਂਦਾ ਹੈ । ਪੁਲਿਸ ਟੀਮ ਵਲੋਂ ਹੋਰ ਵੀ ਕਈ ਸਪਾ ਸੈਂਟਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ।