ਵੱਡੀ ਖ਼ਬਰ : DGP ਪੰਜਾਬ ਦੇ ਬਿਆਨ ਪਏ ਝੂਠੇ, ਲਾਰੈਂਸ ਦਾ ਇੱਕ ਹੋਰ ਇੰਟਰਵਿਉ ਆਇਆ ਸਾਹਮਣੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇੱਕ ਟੀਵੀ ਚੈਨਲ 'ਤੇ ਇੰਟਰਵਿਊ ਦਿੱਤਾ ਸੀ। ਜਿਸ 'ਚ ਉਸ ਨੇ ਕਈ ਵੱਡੇ ਖੁਲਾਸੇ ਵੀ ਕੀਤੇ ਸਨ, ਹਾਲਾਂਕਿ ਇਸ ਇੰਟਰਵਿਊ ਨੂੰ ਲੈ ਕੇ DGP ਪੰਜਾਬ ਵਲੋਂ ਕਈ ਵੱਡੇ ਬਿਆਨ ਦਿੱਤੇ ਗਏ । DGP ਪੰਜਾਬ ਨੇ ਕਿਹਾ ਸੀ ਕਿ ਉਹ ਇੰਟਰਵਿਊ ਬਠਿੰਡਾ ਜੇਲ੍ਹ ਦੀ ਨਹੀਂ ਹੈ , ਉੱਥੇ ਹੀ ਕੱਲ ਜਿਸ ਤਰਾਂ DGP ਗੌਰਵ ਯਾਦਵ ਵਲੋਂ ਲਾਰੈਂਸ ਬਿਸ਼ਨੋਈ ਦੀਆਂ ਵੱਖ- ਵੱਖ ਤਰੀਕਾਂ ਦੀ ਤਸਵੀਰਾਂ ਨੂੰ ਜਨਤਕ ਕੀਤਾ ਗਿਆ ਪਰ ਉਸ ਹੀ ਟੀਵੀ ਚੈਨਲ ਨੇ ਅੱਜ ਦੂਜੇ ਇੰਟਰਵਿਊ 'ਚ ਬਿਸ਼ਨੋਈ ਦੀ ਹੂਬਹੂ ਉਸੀ ਹੁਲੀਏ 'ਚ ਦਿਖਿਆ।

ਜਿਸ ਤਰਾਂ ਬੀਤੀ ਦਿਨੀਂ ਇਸ ਮਾਮਲੇ ਨੂੰ ਲੈ ਕੇ DGP ਪੰਜਾਬ ਵਲੋਂ ਦਾਅਵੇ ਕੀਤੇ ਗਏ ਸਨ , ਹੁਣ ਕੀਤੇ ਨਾ ਕੀਤੇ ਪੰਜਾਬ ਦੇ ਜੇਲ੍ਹ ਸਿਸਟਮ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ । ਗੈਂਗਸਟਰ ਬਿਸ਼ਨੋਈ ਨੇ ਆਪਣੇ ਦੂਜੇ ਇੰਟਰਵਿਊ ਵਿੱਚ ਕਿਹਾ ਕਿ ਜਦੋ ਤੱਕ ਸਿੱਧੂ ਕੋਲ ਸਰਕਾਰੀ ਸੁਰੱਖਿਆ ਸੀ ,ਅਸੀਂ ਉਸ ਨੂੰ ਨਹੀ ਮਾਰ ਸਕੇ ਪਰ ਜਿਵੇ ਹੀ ਸੁਰੱਖਿਆ ਘਟਾਈ ਗਈ, ਅਸੀਂ ਉਸ ਨੂੰ ਮਾਰ ਦਿੱਤਾ। ਇਸ ਇੰਟਰਵਿਊ 'ਚ ਬਿਸ਼ਨੋਈ ਨੇ ਆਪਣੀ ਜੇਲ੍ਹ ਬੈਰਕ ਵਿਚ ਦਿਖਾ ਹੈ, ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਜਿਹੜੀ ਜੇਲ੍ਹ ਹੈ ।