ਵੱਡੀ ਖ਼ਬਰ : 25 ਰੁਪਏ ਲੀਟਰ ਮਹਿੰਗਾ ਹੋਇਆ ਡੀਜ਼ਲ ! ਇਸ ਸ਼ਹਿਰ ‘ਚ ਕੀਮਤ 122 ਤੋਂ ਪਾਰ

by jaskamal

ਨਿਊਜ਼ ਡੈਸਕ : ਥੋਕ ਖਪਤਕਾਰਾਂ ਲਈ ਡੀਜ਼ਲ ਦੀਆਂ ਕੀਮਤਾਂ 'ਚ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਥੋਕ ਗਾਹਕਾਂ ਨੂੰ ਵੇਚਿਆ ਜਾਣ ਵਾਲਾ ਡੀਜ਼ਲ 25 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਹ ਕਦਮ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ 40 ਫੀਸਦੀ ਦੇ ਉਛਾਲ ਤੋਂ ਬਾਅਦ ਆਇਆ ਹੈ। ਹਾਲਾਂਕਿ ਪੈਟਰੋਲ ਪੰਪਾਂ ਰਾਹੀਂ ਵੇਚੇ ਜਾਣ ਵਾਲੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਪੈਟਰੋਲ ਪੰਪਾਂ ਦੀ ਵਿਕਰੀ 'ਚ 20 ਫੀਸਦੀ ਦਾ ਉਛਾਲ ਆਇਆ ਹੈ। ਬੱਸ ਫਲੀਟ ਆਪਰੇਟਰਾਂ ਅਤੇ ਮਾਲ ਵਰਗੇ ਥੋਕ ਖਪਤਕਾਰਾਂ ਨੇ ਪੈਟਰੋਲ ਪੰਪਾਂ ਤੋਂ ਈਂਧਨ ਖਰੀਦਿਆ ਹੈ। ਆਮ ਤੌਰ 'ਤੇ ਉਹ ਪੈਟਰੋਲੀਅਮ ਕੰਪਨੀਆਂ ਤੋਂ ਸਿੱਧੇ ਈਂਧਨ ਦੀ ਖਰੀਦ ਕਰਦੇ ਹਨ। ਇਸ ਨਾਲ ਫਿਊਲ ਰਿਟੇਲਿੰਗ ਕੰਪਨੀਆਂ ਦਾ ਘਾਟਾ ਵਧ ਗਿਆ ਹੈ। ਨਾਇਰਾ ਐਨਰਜੀ, ਜੀਓ-ਬੀਪੀ ਅਤੇ ਸ਼ੈੱਲ ਵਰਗੀਆਂ ਕੰਪਨੀਆਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਵਿਕਰੀ ਵਧਣ ਦੇ ਬਾਵਜੂਦ ਇਨ੍ਹਾਂ ਕੰਪਨੀਆਂ ਨੇ ਅਜੇ ਤਕ ਵੋਲਯੂਮ ਘੱਟ ਨਹੀਂ ਕੀਤਾ ਹੈ। ਪਰ ਹੁਣ ਪੰਪ ਚਲਾਉਣਾ ਆਰਥਿਕ ਤੌਰ 'ਤੇ ਸਮਰੱਥ ਨਹੀਂ ਰਹੇਗਾ।