ਵੱਡੀ ਖਬਰ : ਈਡੀ ਨੇ ਲਾਟਰੀ ਘੁਟਾਲੇ ‘ਚ ਇਸ ਕੰਪਨੀ ਦੀ 409.92 ਕਰੋੜ ਦੀ ਜਾਇਦਾਦ ਜ਼ਬਤ

by jaskamal

ਨਿਊਜ਼ ਡੈਸਕ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਟਰੀ ਘੁਟਾਲਾ ਮਾਮਲੇ 'ਚ 409.92 ਕਰੋੜ ਰੁਪਏ ਦੀ ਚੱਲ ਜਾਇਦਾਦ ਆਰਜ਼ੀ ਤੌਰ 'ਤੇ ਜ਼ਬਤ ਕੀਤੀ ਹੈ। ਲਾਟਰੀ ਕਿੰਗ ਦੇ ਨਾਂ ਨਾਲ ਚਰਚਿਤ ਮਾਰਟਿਨ ਸੈਂਟੀਆਗੋ ਇਸ ਮਾਮਲੇ ਨਾਲ ਜੁੜਿਆ ਹੈ।

ਕੇਂਦਰੀ ਜਾਂਚ ਏਜੰਸੀ ਨੇ ਟਵੀਟ ਕੀਤਾ, 'ਈਡੀ ਨੇ ਮੈਸਰਜ਼ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਜ਼ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਲਾਟਰੀ ਘੁਟਾਲਾ ਮਾਮਲੇ 'ਚ ਪੀਐੱਮਐੱਲਏ 2002 ਤਹਿਤ ਆਰਜ਼ੀ ਤੌਰ 'ਤੇ 409.92 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।' ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਜ਼ ਪ੍ਰਾਈਵੇਟ ਲਿਮਟਿਡ ਦਾ ਸਰਪ੍ਰਸਤ ਸੈਂਟੀਆਗੋ ਮਾਰਟਿਨ ਹੈ। ਲਾਟਰੀ ਟਿਕਟ ਛਪਾਈ ਤੇ ਉਸ ਨੂੰ ਵੇਚ ਕੇ ਮਾਰਟਿਨ ਨੇ ਆਪਣਾ ਕਾਰੋਬਾਰ ਸਾਮਰਾਜ ਖੜ੍ਹਾ ਕੀਤਾ।

ਮਿਆਂਮਾਰ ਦੇ ਯੰਗੂਨ 'ਚ ਮਜ਼ਦੂਰ ਦੇ ਰੂਪ 'ਚ ਜੀਵਨ ਦੀ ਸ਼ੁਰੂਆਤ ਕਰਨ ਵਾਲਾ ਮਾਰਟਿਨ ਭਾਰਤ ਪਰਤਿਆ ਤੇ 1988 'ਚ ਉਸ ਨੇ ਤਾਮਿਲਨਾਡੂ 'ਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਹੌਲੀ-ਹੌਲੀ ਉਸ ਨੇ ਕਰਨਾਟਕ ਤੇ ਕੇਰਲ ਤਕ ਕਾਰੋਬਾਰ ਫੈਲਾਇਆ। ਪਰ ਤਾਮਿਲਨਾਡੂ ਸਰਕਾਰ ਵੱਲੋਂ ਲਾਟਰੀ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ 2003 'ਚ ਮਾਰਟਿਨ ਆਪਣਾ ਕਾਰੋਬਾਰ ਸੂਬੇ ਤੋਂ ਬਾਹਰ ਲੈ ਗਿਆ।

More News

NRI Post
..
NRI Post
..
NRI Post
..