ਵੱਡੀ ਖ਼ਬਰ : ਮਸ਼ੂਹਰ ਪਾਕਿਸਤਾਨੀ ਟਿਕਟੋਕਰ ਆਇਸ਼ਾ ਦੀ ਨਸ਼ੇ ਨੇ ਲਈ ਜਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਪਾਕਿਸਤਾਨੀ ਟਿਕਟੋਕਰ ਆਇਸ਼ਾ ਦੀ ਅੱਜ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਪਾਕਿਸਤਾਨ ਦੇ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ 'ਚ ਉਸ ਦੀ ਲਾਸ਼ ਮਿਲੀ ਹੈ। ਸੂਤਰਾਂ ਅਨੁਸਾਰ ਆਇਸ਼ਾ ਦੀ ਮੌਤ ਪਾਰਟੀ 'ਚ ਨਸ਼ਾ ਜ਼ਿਆਦਾ ਕਰਨ ਕਾਰਨ ਹੋਈ ਸੀ। ਦੱਸ ਦਈਏ ਕਿ ਆਇਸ਼ਾ ਹਨੀਫ਼ ਵਲੋਂ ਮਸ਼ਹੂਰ ਬਾਲੀਵੁਡ ਗੀਤ 'ਮੇਰਾ ਦਿਲ ਯੇ ਪੁਕਾਰੇ' ਤੇ ਕੀਤੇ ਡਾਂਸ ਮੁਵਜ਼ ਨੇ ਉਸ ਨੂੰ ਰਾਤੋ -ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਸੀ । ਆਇਸ਼ਾ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।