ਚੰਡੀਗੜ੍ਹ (ਨੇਹਾ): ਪੀ.ਐਸ.ਪੀ.ਸੀ.ਐਲ. ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਮੁਹਾਲੀ ਖੇਤਰ ਵਿੱਚ ਕੰਮ ਕਰਦੇ ਨੋਡਲ ਸ਼ਿਕਾਇਤ ਸੈੱਲਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ। ਸੀਨੀਅਰ ਕਾਰਜਕਾਰੀ ਇੰਜੀਨੀਅਰ, ਆਪ੍ਰੇਸ਼ਨ ਡਿਵੀਜ਼ਨ (ਸਪੈਸ਼ਲ), ਪੀ.ਐਸ.ਪੀ.ਸੀ.ਐਲ ਮੋਹਾਲੀ ਤਰਨਜੀਤ ਸਿੰਘ ਨੇ ਦੱਸਿਆ ਕਿ ਖਪਤਕਾਰ ਆਪਰੇਸ਼ਨ ਡਿਵੀਜ਼ਨ (ਸਪੈਸ਼ਲ), ਮੋਹਾਲੀ ਅਧੀਨ ਸਥਾਪਿਤ ਨੋਡਲ ਸ਼ਿਕਾਇਤ ਕੇਂਦਰਾਂ ਦੇ ਫੋਨ ਨੰਬਰਾਂ 'ਤੇ ਸੰਪਰਕ ਕਰਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਖੇਤਰ ਦੇ ਹਿਸਾਬ ਨਾਲ ਵਰਗੀਕਰਨ ਕਰਦੇ ਹੋਏ ਸੀਨੀਅਰ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਫੇਜ਼-1 ਤੋਂ ਫੇਜ਼-6 ਮੁਹਾਲੀ (ਰਹਾਇਸ਼ੀ ਅਤੇ ਵਪਾਰਕ), ਪਿੰਡ ਮੁਹਾਲੀ, ਬਲੌਂਗੀ, ਦਾਊਂ, ਬੜਮਾਜਰਾ, ਗਰੀਨ ਐਨਕਲੇਵ, 36 ਵੈਸਟ ਅਤੇ ਆਸ-ਪਾਸ ਦੇ ਪਿੰਡਾਂ ਮੁੱਲਾਂਪੁਰ, ਨਵਾਂਗਰਾਉਂ, , ਨਿਊ ਚੰਡੀਗੜ੍ਹ, ਸੈਕਟਰ-125, 126 ਮੁਹਾਲੀ (ਨੋਡਲ ਸ਼ਿਕਾਇਤ ਕੇਂਦਰ-1) ਲਈ ਮੋਬਾਈਲ ਨੰਬਰ 96461-15973, ਫੇਜ਼-7-11 ਮੋਹਾਲੀ (ਰਿਹਾਇਸ਼ੀ ਅਤੇ ਉਦਯੋਗਿਕ ਖੇਤਰ), ਮਟੌਰ, ਸੈਕਟਰ-48 ਸੀ, ਸੈਕਟਰ-76 ਤੋਂ 113, ਮੋਹਾਲੀ, ਭਾਗੇਵਾਲਾ, ਪਿੰਡ ਸਨੇਟਾ, ਭਾਗੋਮਾਜਰਾ, ਕੰਬਲੀ, ਕੁੰਭੜਾ, ਸਵਾੜਾ ਚਡਿਆਲਾ ਅਤੇ ਆਈ.ਟੀ. ਸਿਟੀ ਲਈ ਨੋਡਲ ਸ਼ਿਕਾਇਤ ਕੇਂਦਰ-2 ਵਿਖੇ ਸੰਪਰਕ ਨੰਬਰ 96461-19214 'ਤੇ ਸ਼ਿਕਾਇਤ ਨਿਵਾਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਪਰੋਕਤ ਤੋਂ ਇਲਾਵਾ, ਖਪਤਕਾਰ, ਪੀ.ਐਸ.ਪੀ.ਸੀ.ਐਲ. ਖਪਤਕਾਰ ਸੇਵਾ ਐਪ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਸ਼ਿਕਾਇਤ ਦਰਜ ਕਰਵਾਉਣ ਲਈ ਖਪਤਕਾਰ ਟੋਲ-ਫ੍ਰੀ ਨੰਬਰ 1912 'ਤੇ ਵੀ ਸੰਪਰਕ ਕਰ ਸਕਦੇ ਹਨ।



