ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ : ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

by jagjeetkaur

ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਹੇਮਕੁੰਟ ਸਾਹਿਬ ਅੱਜ ਯਾਨੀ 25 ਮਈ ਨੂੰ ਸੰਗਤਾਂ ਲਈ ਦਰਸ਼ਨਾਂ ਵਾਸਤੇ ਖੋਲ੍ਹਿਆ ਜਾਵੇਗਾ। ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪਹਿਲਾ ਜਥਾ ਸ਼ੁੱਕਰਵਾਰ ਨੂੰ ਰਵਾਨਾ ਹੋਇਆ ਹੈ। ਇਸ ਪਹਿਲੇ ਜੱਥੇ ਵਿਚ ਲਗਭਗ 3200 ਸਿੱਖ ਸ਼ਰਧਾਲੂ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਜਦੋਂ ਯਾਤਰਾ ਤੋਂ ਪਹਿਲੇ ਹੀ ਦਿਨ 3200 ਤੋਂ ਵੱਧ ਸ਼ਰਧਾਲੂ ਹੇਮਕੁੰਟ ਸਾਹਿਬ ਵਿਚ ਮੌਜੂਦ ਰਹਿਣਗੇ। ਅੱਜ ਸਵੇਰੇ 6.30 ਵਜੇ ਧਾਂਦਰੀਆਂ ਤੋਂ 5 ਪਿਆਰਿਆਂ ਦੀ ਅਗਵਾਈ ਵਿਚ ਯਾਤਰੀਆਂ ਦਾ ਦੂਜਾ ਜਥਾ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗਾ।