ਮੋਹਾਲੀ (ਪਾਇਲ) : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਨਤੀਜੇ ਅਗਸਤ 2025 ਵਿੱਚ ਹੋਈਆਂ ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ੇ ਅਤੇ ਓਪਨ ਸਕੂਲ (ਬਲਾਕ-2) ਦੀਆਂ ਪ੍ਰੀਖਿਆਵਾਂ ਲਈ ਹਨ।
ਬੋਰਡ ਨੇ ਦੱਸਿਆ ਕਿ ਨਤੀਜੇ 6 ਅਕਤੂਬਰ 2025 (ਸੋਮਵਾਰ) ਨੂੰ ਬਾਅਦ ਦੁਪਹਿਰ ਐਲਾਨੇ ਗਏ ਹਨ। ਸਬੰਧਤ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ https://www.pseb.ac.in/ ਅਤੇ https://www.indiaresults.com/select-state.htm 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।



