ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ

by nripost

ਚੰਡੀਗੜ੍ਹ (ਰਾਘਵ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਪੂਰੇ ਦੇਸ਼ 'ਚ ਇਕ ਨਿਵੇਕਲਾ ਮਾਡਲ ਪੇਸ਼ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਆਟੋਜ਼ ਗਰੁੱਪ 'ਚ ਇਕ ਐੱਮ. ਓ. ਯੂ. ਸਾਈਨ ਹੋਣ ਜਾ ਰਿਹਾ ਹੈ। ਅਸੀਂ ਯੂਨੀਵਰਸਿਟੀ ਵਲੋਂ ਨਵੀਂ ਬੀ. ਟੈੱਕ ਦੀ ਸ਼ੁਰੂਆਤ ਕਰ ਰਹੇ ਹਾਂ, ਜਿਸ ਦਾ ਨਾਂ 'ਬੀ. ਟੈੱਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇਟੇਗ੍ਰੇਟਿਡ' ਹੈ।

ਉਨ੍ਹਾਂ ਕਿਹਾ ਕਿ ਪੂਰੇ ਦੇਸ਼ 'ਚ ਇਹ ਪਹਿਲਾ ਕੋਰਸ ਹੈ, ਜਿੱਥੇ ਬੱਚਾ ਪਹਿਲੇ ਸਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਵੇਗਾ। ਜਦੋਂ ਬੱਚਾ 4 ਸਾਲ ਇੰਡਸਟਰੀ 'ਚ ਪੜ੍ਹੇਗਾ ਤਾਂ ਉਸ ਦੀ ਦਾਖ਼ਲੇ ਦੇ ਨਾਲ-ਨਾਲ ਇੰਪਲਾਇਮੈਂਟ ਵੀ ਹੋਵੇਗੀ। ਜਿਵੇਂ ਹੀ ਬੱਚੇ ਦੀ ਡਿਗਰੀ ਖ਼ਤਮ ਹੋਵੇਗੀ ਤਾਂ ਉਸ ਨੂੰ ਨੌਕਰੀ ਮਿਲ ਜਾਵੇਗਾ। ਇਸ ਦਾ ਇੰਡਸਟਰੀ ਨੂੰ ਬਣਿਆ ਬਣਾਇਆ ਇੰਜੀਨੀਅਰ ਮਿਲ ਜਾਵੇਗਾ।