
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਸਮੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਸੁਸ਼ੀਲ ਕਾਲੀਆ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੀ ਹੈ। ਦੱਸ ਦਈਏ ਕਿ ਸੁਸ਼ੀਲ ਕਾਲੀਆ ਦੇ ਜ਼ਹਿਰੀਲੀ ਚੀਜ਼ ਨਿਗਣਲ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ,ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।


ਪੁਲਿਸ ਵਲੋਂ ਮੌਕੇ 'ਤੇ ਕਾਲੀਆ ਵਲੋਂ ਲਿਖਿਆ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ।ਜਿਸ 'ਚ ਕੇ. ਡੀ ਭੰਡਾਰੀ ਸਮੇਤ ਕਈ ਹਸਤੀਆਂ ਦੇ ਨਾਮ ਸ਼ਾਮਲ ਹਨ । ਜ਼ਿਕਰਯੋਗ ਹੈ ਕਿ ਸੁਸ਼ੀਲ ਕਾਲੀਆ ਵਿਧਾਇਕ ਬਾਵਾ ਹੈਨਰੀ ਦੇ ਕਰੀਬੀ ਸੀ। ਕਾਲੀਆ ਦਾ ਨਾਮ ਵਿਧਾਇਕ ਬਾਵਾ ਹੈਨਰੀ ਵਲੋਂ ਦਿੱਤੀ ਸੀ 50 ਲੱਖੀ ਰੁਪਏ ਦੀ ਗ੍ਰਾਂਟ ਦੇ ਮਾਮਲੇ ਵਿੱਚ ਹੋਏ ਘਪਲੇ 'ਚ ਆਇਆ ਸੀ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਹੋਰ ਖਬਰਾਂ
Rimpi Sharma
Rimpi Sharma