ਵੱਡੀ ਖ਼ਬਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੁਲਿਸ ਨੇ ਪੇਸ਼ੀ ਦੌਰਾਨ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਪਾਕਿਸਤਾਨ ਤਹਿਰੀਕ- ਏ -ਇਨਸਾਫ ਦੇ ਆਗੂ ਮੁਸਰਰਤ ਨੇ ਟਵੀਟ ਕਰਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਉਹ ਇਸ ਸਮੇ ਇਮਰਾਨ ਖਾਨ ਨੂੰ ਤਸ਼ੱਦਦ ਦੇ ਰਹੇ ਹਨ। ਉਹ ਇਮਰਾਨ ਖਾਨ ਦਾ ਕੁੱਟਮਾਰ ਕਰ ਰਹੇ ਹਨ। ਖਾਨ ਸਾਹਿਬ ਨੇ ਕੁਝ ਨਹੀ ਕੀਤਾ। ਉਨ੍ਹਾਂ ਦੀ ਗ੍ਰਿਫਤਾਰੀ ਹੋਣ ਕਰਨ ਸਮਰਥਕਾਂ ਵਲੋਂ ਕਾਫੀ ਹੰਗਾਮਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਮਰਾਨ ਖਾਨ 'ਤੇ ਕਈ ਦੋਸ਼ ਲੱਗੇ ਸਨ।