ਵੱਡੀ ਖ਼ਬਰ : ਗਾਂਧੀ ਤੇ ਖਰੋੜ ਗੈਂਗ ਦੇ 2 ਮੈਬਰ ਹਥਿਆਰਾਂ ਸਮੇਤ ਆਏ ਪੁਲਿਸ ਅੜਿੱਕੇ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੇ ਗਾਂਧੀ ਤੇ ਖਰੋੜ ਗੈਂਗ ਦੇ 2 ਮੈਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਵਰੁਣ ਨੇ ਦੱਸਿਆ ਕਿ CIA ਸਟਾਫ ਦੇ ਮੁੱਖੀ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਨੇ ਉਕਤ ਦੋਸ਼ੀਆਂ ਕੋਲੋਂ ਤਲਾਸ਼ੀ ਦੌਰਾਨ 3 ਪਿਸਤੌਲ ਤੇ 16 ਰੋਂਦ ਬਰਾਮਦ ਕੀਤੇ ਹਨ। ਸੁਖਜੀਤ ਸਿੰਘ ਦੀ ਗ੍ਰਿਫ਼ਤਾਰੀ ਪਿੰਡ ਮਹਮਦਪੁਰ ਕੋਲੋਂ ਹੋਈ, ਜਿਸ ਕੋਲੋਂ 2 ਪਿਸਤੌਲ ਬਰਾਮਦ ਹੋਏ ਹਨ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸੁਖਜੀਤ ਸਿੰਘ ਖੰਨਾ ਵਿਖੇ ਗੈਂਗ ਵਾਰ 'ਚ ਵੀ ਸ਼ਾਮਲ ਰਿਹਾ ਤੇ ਗਾਂਧੀ ਗੈਂਗ ਦਾ ਮੈਬਰ ਵੀ ਹੈ । ਪੁਲਿਸ ਵਲੋਂ ਦੋਵਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।