ਵੱਡੀ ਖ਼ਬਰ : ਗੈਂਗਸਟਰ ਬੰਬੀਹਾ ਤੇ ਲਾਰੈਂਸ ਦੇ ਗਰੁੱਪ ਮੈਬਰ ਵੱਖ -ਵੱਖ ਬੈਰਕ ‘ਚ ਸ਼ਿਫਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਤਿਹਾੜ ਜੇਲ੍ਹ 'ਚ ਹੋਈ ਗੈਂਗਵਾਰ 'ਚ ਕੁਝ ਕੈਦੀਆਂ ਵਲੋਂ ਸੁਨੀਲ ਬਾਲੀਆਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਬੁੜੈਲ ਜੇਲ੍ਹ ਵਿੱਚ ਬੰਦ ਗੈਂਗਸਟਰ ਬੰਬੀਹਾ ਤੇ ਲਾਰੈਂਸ ਗਰੁੱਪ ਦੇ ਮੈਬਰਾਂ ਨੂੰ ਵੱਖ -ਵੱਖ ਬੈਰਕ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਬੈਰਕ 'ਚੋ ਬਾਹਰ ਆਉਣ ਵਾਲੇ ਗੈਂਗਸਟਰਾਂ ਤੇ CCTV ਕੈਮਰੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਲਾਰੈਂਸ ਗੈਂਗ ਤੇ ਬੰਬੀਹਾ ਗੈਂਗ ਵਿਚਾਲੇ ਦੁਸ਼ਮਣੀ ਚੱਲ ਰਹੀ ਹੈ । ਦੱਸ ਦਈਏ ਕਿ ਬੁੜੈਲ ਜੇਲ੍ਹ ਵਿੱਚ ਇੱਕ ਬੈਰਕ 'ਚ 150 ਤੋਂ ਵੱਧ ਕੈਦੀ ਹੁੰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰਾਂ ਤੇ ਕਾਬੂ ਪਾਉਣ ਲਈ ਜੇਲ੍ਹ ਪ੍ਰਸ਼ਾਸਨ ਇਲਾਕਟ੍ਰਿਕ ਸ਼ਾਟਗੰਨ ਮੰਗਵਾਈ ਗਈ ਹੈ ।ਇਸ ਦਾ ਇਸਤੇਮਾਲ ਉਸ ਸਮੇ ਕੀਤਾ ਜਾਂਦਾ ਹੈ, ਜਦੋ ਸਥਿਤੀ ਤੇ ਕਾਬੂ ਪਾਉਣ ਵਿੱਚ ਮੁਸ਼ਕਲ ਹੋ ਜਾਂਦੀ ਹੈ। ਇਲਾਕਟ੍ਰਿਕ ਸ਼ਾਟਗੰਨ ਨਾਲ ਕੁਝ ਸਮੇ ਲਈ ਵਿਅਕਤੀ ਬੇਹੋਸ਼ ਹੋ ਜਾਂਦਾ ਹੈ ਪਰ ਕੋਈ ਜਾਨੀ ਨੁਕਸਾਨ ਨਹੀ ਹੁੰਦਾ ।