ਵੱਡੀ ਖ਼ਬਰ : ਗੈਂਗਸਟਰ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਸਤਿਆਲਾ ਵਿੱਚ 2 ਧਿਰਾਂ ਵਿਚਾਲੇ ਗੈਂਗਵਾਰ ਦੌਰਾਨ ਗੈਂਗਸਟਰ ਜਰਨੈਲ ਸਿੰਘ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਦੋਸ਼ੀ ਗੋਪੀ ਘਨਸ਼ੀਆਮਪੁਰਾ ਗੈਂਗ ਦਾ ਮੈਬਰ ਰਹਿ ਚੁੱਕਾ ਹੈ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੇ ਦੱਸਿਆ ਕਿ ਗੈਂਗਸਟਰ ਜਰਨੈਲ ਸਿੰਘ ਤੇਲ ਕਢਾਉਣ ਲਈ ਸਰੋਂ ਲੈ ਕੇ ਆ ਰਿਹਾ ਸੀ, ਜਦੋ ਉਹ ਚੱਕੀ ਦੇ ਅੰਦਰੋਂ ਬਾਹਰ ਆਇਆ ਤਾਂ 4 ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ । ਪੁਲਿਸ ਨੂੰ ਮੌਕੇ ਤੋਂ 25 ਤੋਂ ਵੱਧ ਖੋਲ ਮਿਲੇ ਹਨ। ਇਸ ਹਮਲੇ ਦੌਰਾਨ ਮ੍ਰਿਤਕ ਜਰਨੈਲ ਸਿੰਘ ਦਾ ਸਾਥੀ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।