ਵੱਡੀ ਖ਼ਬਰ : ਗੈਂਗਸਟਰ ਦੀਪਕ ਬਾਕਸਰ ਆਇਆ ਪੁਲਿਸ ਅੜਿੱਕੇ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਪੈਸ਼ਲ ਸੈੱਲ ਦੀ ਟੀਮ ਵਲੋਂ ਦੇਸ਼ ਦੇ 10 ਵੱਡੇ ਗੈਂਗਸਟਰਾਂ 'ਚੋ ਇੱਕ ਦੀਪਕ ਬਾਕਸਰ ਨੂੰ ਮੈਕਸੀਕੋ ਦੇ ਕੋਲ ਗ੍ਰਿਫ਼ਤਾਰ ਕੀਤਾ ਗਿਆ ਹੈ । ਦੱਸ ਦਈਏ ਕਿ ਦਿੱਲੀ ਪੁਲਿਸ ਨੇ ਪਹਿਲੀ ਵਾਰ ਸਪੈਸ਼ਲ ਸੈੱਲ ਨਾਲ ਮਿਲ ਕੇ ਵੱਡੇ ਗੈਂਗਸਟਰ ਨੂੰ ਵਿਦੇਸ਼ 'ਚੋ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਗੋਗੀ ਨੂੰ ਪੁਲਿਸ ਹਿਰਾਸਤ 'ਚੋ ਛਡਵਾਉਣ ਤੋਂ ਬਾਅਦ ਗੋਗੀ ਗੈਂਗ ਸੁਰਖੀਆਂ ਵਿੱਚ ਆਇਆ ਸੀ।

ਇਸ ਦਾ ਗੈਂਗਸਟਰ ਬਿਸ਼ਨੋਈ ਨਾਲ ਗਠਜੋੜ ਦੱਸਿਆ ਜਾ ਰਿਹਾ ਹੈ । ਸੂਤਰਾਂ ਅਨੁਸਾਰ ਦੀਪਕ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਦਿੱਲੀ ਪੁਲਿਸ ਵਲੋਂ ਬਿਲਡਰ ਅਮਿਤ ਗੁਪਤਾ ਦੇ ਕਤਲ ਮਾਮਲੇ ਵਿੱਚ ਦੀਪਕ ਦੀ ਭਾਲ ਕੀਤੀ ਜਾ ਰਹੀ ਸੀ ਪਰ ਦੀਪਕ ਬਾਕਸਰ ਕਾਫੀ ਸਮੇ ਤੋਂ ਵਿਦੇਸ਼ 'ਚ ਸੀ। ਗੈਂਗਸਟਰ ਦੀਪਕ ਜਨਵਰੀ 2023 ਵਿੱਚ ਰਵੀ ਅੰਤਿਲ ਦੇ ਨਾਮ 'ਤੇ ਬਰੇਲੀ ਤੋਂ ਫਰਜ਼ੀ ਪਾਸਪੋਰਟ ਬਣਾ ਕੇ ਕੋਲਕਾਤਾ ਰਾਹੀਂ ਮੈਕਸੀਕੋ ਭੱਜ ਗਿਆ ਸੀ ।

More News

NRI Post
..
NRI Post
..
NRI Post
..