ਵੱਡੀ ਖ਼ਬਰ : ਗੁਟਕਾ ਸਾਹਿਬ ਦੀ ਫਿਰ ਹੋਈ ਬੇਅਦਬੀ, ਹੋਇਆ ਭਾਰੀ ਹੰਗਾਮਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਵਾਰ ਫਿਰ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਇਕ ਨਹਿਰ 'ਚ ਇਕ ਢੇਰ 'ਤੇ ਗੁਟਕਾ ਸਾਹਿਬ ਸੁੱਟੇ ਹੋਏ ਮਿਲੇ। ਇਸ ਤੋਂ ਇਲਾਵਾ ਹਿੰਦੂ ਦੇਵੀ- ਦੇਵਤਿਆਂ ਨਾਲ ਸਬੰਧਿਤ ਪੱਤਰੀਆਂ ਵੀ ਮਿਲਿਆ ਹਨ। ਇਸ ਘਟਨਾ ਕਾਰਨ ਸਿੱਖ ਸੰਗਤ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ। ਫਿਲਹਾਲ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਸੰਗਤਾਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਹੈ।