ਵੱਡੀ ਖ਼ਬਰ : ਰਸੋਈ ਗੈਸ ‘ਚ ਹੋਇਆ ਜ਼ੋਰਦਾਰ ਧਮਾਕਾ, 31 ਲੋਕਾਂ ਦੀ ਮੌਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰੀ - ਪੱਛਮੀ ਚੀਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰੈਸਟੋਰੈਂਟ ਵਿੱਚ ਰਸੋਈ ਗੈਸ 'ਚ ਜ਼ੋਰਦਾਰ ਧਮਾਕਾ ਹੋਣ ਕਾਰਨ 31 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਨਿੰਗਜੀਆ ਹੂਈ ਖੇਤਰ ਦੀ ਰਾਜਧਾਨੀ ਯਿਨਚੂਆਨ ਵਿੱਚ ਇੱਕ ਵਿਅਸਤ ਸੜਕ ਤੇ ਲੋਕ ਡਰੈਗਨ ਬੋਟ ਫੈਸਟੀਵਲ ਦੀਆਂ ਛੁੱਟੀਆਂ ਲਈ ਇਕੱਠੇ ਹੋਏ ਸਨ। ਦੇਰ ਰਾਤ ਹੋਏ ਇਸ ਧਮਾਕੇ ਕਾਰਨ ਉੱਤੇ ਹਲਚਲ ਪੈਦਾ ਹੋ ਸੀ। ਮਹਿਲਾ ਨੇ ਦੱਸਿਆ ਜਾ ਰਿਹਾ ਉਸ ਨੇ 2 ਕਰਮਚਾਰੀਆਂ ਨੂੰ ਰੈਸਟੋਰੈਂਟ ਤੋਂ ਬਾਹਰ ਆਉਂਦੇ ਦੇਖਿਆ, ਜਿਨ੍ਹਾਂ 'ਚੋ 1 ਜ਼ਮੀਨ ਤੇ ਡਿੱਗ ਗਿਆ । ਉੱਥੇ ਹੀ ਰੈਸਟੋਰੈਂਟ 'ਚੋਂ ਧੂੰਆਂ ਨਿਕਲ ਰਿਹਾ ਸੀ ਤੇ ਰਸੋਈ ਗੈਸ ਦੀ ਬਦਬੂ ਪੂਰੇ ਇਲਾਕੇ 'ਚ ਫੈਲ ਗਈ । ਸੂਚਨਾ ਮਿਲਦੇ ਹੀ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।