ਵੱਡੀ ਖ਼ਬਰ : ਸੂਟਕੇਸ ‘ਚ ਮਿਲਿਆ ਇਨਸਾਨੀ ਪਿੰਜਰ, ਪੁਲਿਸ ਵਲੋਂ ਜੋੜਿਆ ਜਾ ਰਿਹਾ ਸ਼ਰਧਾ ਮਾਮਲੇ ਨਾਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਾਬਾਦ ਤੋਂ ਦਿਲ - ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਨੀਲੇ ਰੰਗ ਦੇ ਸੂਟਕੇਸ 'ਚੋ ਇਨਸਾਨੀ ਪਿੰਜਰ ਮਿਲਿਆ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਨੂੰ ਦਿੱਲੀ ਸ਼ਰਧਾ ਕਤਲ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਕਿ ਸੂਟਕੇਸ 'ਚ ਸੁੱਟੀ ਲਾਸ਼ ਦੇ ਕੁਝ ਹੀ ਟੁਕੜੇ ਮਿਲੇ ਹਨ। ਜੋ ਕਿ ਕਾਫੀ ਪੁਰਾਣੇ ਦੱਸੇ ਜਾ ਰਹੇ ਹਨ । ਪੁਲਿਸ ਉੱਚ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲਗਾ ਹੈ ਕਿ ਸੂਟਕੇਸ 'ਚ ਔਰਤ ਦੀ ਜਿਨਸ 'ਤੇ ਬੱਚੇ ਦੇ ਕੱਪੜੇ ਗਲੀ -ਸੜੀ ਹਾਲਤ 'ਚ ਮਿਲੇ ਹਨ।

ਇਸ ਸੂਟਕੇਸ ਨਾਲ ਇਕ ਥੈਲੀ ਵੀ ਮਿਲੀ ਹੈ, ਜਿਸ 'ਤੇ ਦਿੱਲੀ ਦੇ ਇਕ ਕਲਾਥ ਹਾਊਸ ਦਾ ਨਾਂ ਲਿਖਿਆ ਹੋਇਆ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ ਸੁੱਟੇ ਹਨ। ਫਿਲਹਾਲ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮਿਲੇ ਪਿੰਜਰ 'ਚ ਰੀੜ੍ਹ ਦੀ ਹੱਡੀ ਤੇ ਅੱਧੇ ਪੱਟ ਦਾ ਹਿੱਸਾ ਮਿਲਿਆ ਹੈ। ਦਿੱਲੀ ਪੁਲਿਸ ਫਰੀਦਾਬਾਦ ਆ ਕੇ ਸਰੀਰ ਦੇ ਉਨ੍ਹਾਂ ਅੰਗਾਂ ਨੂੰ ਦੇਖੇਗੀ ਕਿ ਇਹ ਮ੍ਰਿਤਕਾ ਸ਼ਰਧਾ ਦਾ ਤਾਂ ਨਹੀਂ ਹੈ ।

ਜ਼ਿਕਰਯੋਗ ਹੈ ਕਿ ਪਿਛਲੀ ਦਿਨੀਂ ਮੁਸਲਿਮ ਨੌਜਵਾਨ ਆਫਤਾਬ ਵਲੋਂ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ ਦੇ 35 ਟੁਕੜੇ ਕੀਤੇ । ਉਨ੍ਹਾਂ ਟੁਕੜਿਆਂ ਨੂੰ ਵੱਖ - ਵੱਖ ਥਾਵਾਂ 'ਤੇ ਸੁੱਟ ਦਿੱਤਾ। ਜਿਸ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਹੁਣ ਤੱਕ 13 ਟੁਕੜੇ ਬਰਾਮਦ ਕਰ ਲਏ ਹਨ। ਆਫਤਾਬ ਕੋਲੋਂ ਇਸ ਮਾਮਲੇ ਨੂੰ ਲੈ ਕੇ ਹਾਲੇ ਵੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।