ਵੱਡੀ ਖ਼ਬਰ : ਭਾਰਤ ਨੇ ਚੀਨ ਨੂੰ ਦਿੱਤੀ ਚੇਤਾਵਨੀ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਨੇ ਚੀਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੱਦਾਖ ਸਰਹੱਦ ਤੋਂ ਦੂਰ ਰੱਖਣ ਲੜਾਕੂ ਜਹਾਜ਼। ਦੱਸ ਦਈਏ ਕਿ ਚੀਨ ਤੇ ਤਾਇਵਾਨ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਪਹਿਲਾ ਰੂਸ ਤੇ ਯੂਕੇਨ ਵਿੱਚ ਜੰਗ ਦੇਖਣ ਨੂੰ ਮਿਲੀ ਸੀ ਹੁਣ ਚੀਨ ਨੇ ਤਾਇਵਾਨ ਤੇ 11 ਮਿਜ਼ਾਇਲਾਂ ਦਾਗੀਆਂ ਹਨ। ਦੱਸ ਦਈਏ ਕਿ ਭਾਰਤ ਨੇ ਚੀਨ ਤੇ ਤਾਇਵਾਨ ਦੇ ਵਿਵਾਦ ਦੌਰਾਨ ਹੀ ਚੇਤਾਵਨੀ ਦਿੱਤੀ ਹੈ।

ਭਾਰਤ ਨੇ ਇਸ ਮਾਮਲੇ ਨੂੰ ਲੈ ਕੇ ਚੀਨ ਨਾਲ ਮਿਲਟਰੀ ਪੱਧਰ ਦੀ ਮੀਟਿੰਗ ਬੁਲਾਈ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਮੀਟਿੰਗ ਵਿਸ਼ੇਸ਼ ਫੋਜੀ ਮੇਜਰ ਜਨਰਲ ਦੀ ਅਗਵਾਈ ਵਿੱਚ ਹੋਈ ਸੀ। ਬੈਠਕ 'ਚ ਭਾਰਤ ਨੇ ਚੀਨੀ ਪੱਖ ਨੂੰ ਸਪਸ਼ੱਟ ਕੀਤਾ ਕਿ ਜਹਾਜ਼ ਉਡਾਣ ਭਰਦੇ ਸਮੇ ਆਪਣੀ ਹੱਦ ਵਿੱਚ ਹੀ ਰਹਿਣ ।

ਜਿਕਰਯੋਗ ਹੈ ਕਿ ਜੇਕਰ ਚੀਨ ਤੇ ਤਾਇਵਾਨ ਦੀ ਜੰਗ ਹੁੰਦੀ ਹੈ ਤਾਂ ਭਾਰਤ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਾ ਸਕਦਾ ਹੈ । ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਚੀਨੀ ਲੜਾਈ ਤਾਇਵਾਨ ਦੀ ਮੱਧ ਰੇਖਾ ਪਾਰ ਕਰ ਗਏ ਹਨ। ਇਸ ਨੂੰ ਮੰਤਰਾਲੇ ਨੇ ਬਹੁਤ ਭੜਕਾਊ ਕਾਰਵਾਈ ਕਰਾਰ ਦਿੱਤਾ ਹੈ। ਦੱਸ ਦਈਏ ਕਿ ਅਮਰੀਕੀ ਸਪੀਕਰ ਨੈਨਸੀ ਦੇ ਤਾਇਵਾਨ ਦੌਰੇ ਤੋਂ ਬਾਅਦ ਹੀ ਚੀਨ ਨੇ ਤਾਇਵਾਨ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤਾ ਸੀ।

ਇਸ ਮਾਮਲੇ ਨੂੰ ਲੈ ਕੇ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਕ ਗੰਭੀਰ ਸਮਸਿਆ ਹੈ ਜੋ ਸਾਡੀ ਰਾਸ਼ਟਰੀ ਸੁਰੱਖਿਆ ਤੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋ 5 ਮਿਜ਼ਾਇਲਾਂ ਜਾਪਾਨ ਦੇ ਐਕਸਕਲੁਸਿਵ ਜ਼ੋਨ ਈਈਜੈਡ ਵਿੱਚ ਡਿੱਗਿਆ ਹਨ ।ਏਸ਼ੀਆ ਦੌਰੇ ਦੇ ਆਖਰੀ ਦਿਨ ਨੈਨਸੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਨਾਲ ਮੁਲਾਕਾਤ ਕੀਤੀ ਸੀ।

ਜਾਪਾਨ ਦੇ PM ਨੇ ਕਿਹਾ ਕਿ ਦੋਵੇ ਸਹਿਯੋਗੀ ਸੰਦੇਸ਼ ਤਾਇਵਾਨ ਵਿੱਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਗੇ ।ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤਾਇਵਾਨ ਨੂੰ ਅਲੱਗ ਥਲੱਗ ਕਰਨ ਲਈ ਚੀਨ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ।