ਵੱਡੀ ਖ਼ਬਰ : ਮਾਸੂਮ ਬੱਚੇ ਨੇ ਆਪਣੀ ਹੀ 1 ਸਾਲਾਂ ਭੈਣ ਨੂੰ ਮਾਰੀ ਗੋਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਲੀਫੋਰਨੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 3 ਸਾਲ ਦੇ ਮਾਸੂਮ ਬੱਚੇ ਨੇ ਗਲਤੀ ਨਾਲ ਆਪਣੀ 1 ਸਾਲਾਂ ਭੈਣ 'ਤੇ ਗੋਲੀ ਚਲਾ ਦਿੱਤੀ। ਇਹ ਘਟਨਾ ਸੈਨ ਕਾਉਂਟੀ ਦੇ ਫਾਲਬਰੂਕ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ,ਜਦੋ ਪੁਲਿਸ ਨੇ ਉੱਥੇ ਜਾ ਦੇਖਿਆ ਤਾਂ ਪਤਾ ਲੱਗਾ ਕਿ 3 ਸਾਲਾਂ ਬੱਚੇ ਨੇ ਗਲਤੀ ਨਾਲ ਆਪਣੀ 1 ਸਾਲਾਂ ਭੈਣ ਨੂੰ ਗੋਲੀ ਮਾਰ ਦਿੱਤੀ । ਘਰ 'ਚ ਇੱਕ ਅਸੁਰੱਖਿਅਤ ਪਿਸਤੌਲ ਰੱਖੀ ਹੋਈ ਸੀ। ਬੱਚਾ ਆਸਾਨੀ ਨਾਲ ਪਿਸਤੌਲ ਕੋਲ ਪਹੁੰਚ ਗਿਆ ਤੇ ਖੇਡਦੇ ਹੋਏ ਆਪਣੀ ਭੈਣ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਬੱਚੀ ਗੰਭੀਰ ਜਖ਼ਮੀ ਹੋ ਗਈ , ਜਿਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਅੱਜ ਸਵੇਰੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਪਰਿਵਾਰਿਕ ਮੈਬਰਾਂ ਕੋਲੋਂ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।