ਵੱਡੀ ਖ਼ਬਰ : ਕਬੱਡੀ ਖਿਡਾਰੀ ਖੁਦ ਹੀ ਨਿਕਲਿਆ ਮਾਂ ਦਾ ਕਾਤਲ ?

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਸਬਾ ਬੱਧਨੀ ਕਲਾਂ ਦੇ ਕੱਬਡੀ ਖਿਡਾਰੀ ਕਿੰਦਾ ਤੇ ਉਸ ਦੀ ਮਾਂ 'ਤੇ ਹੋਏ ਹਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿੰਦਾ ਨੇ ਹੀ ਆਪਣੀ ਮਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ। ਉੱਥੇ ਹੀ ਅਨਮੋਲ ਨਾਮ ਦੇ ਦੁਕਾਨਦਾਰ ਵਲੋਂ ਦੋਸ਼ ਲਗਾਏ ਗਏ ਹਨ ਕਿ ਕਿੰਦਾ ਸਾਡੀ ਦੁਕਾਨ ਤੋਂ ਧੱਕਾ ਕਰਕੇ ਤੇਜ਼ਧਾਰ ਹਥਿਆਰ ਲੈ ਕੇ ਗਿਆ ਤੇ ਬਾਅਦ 'ਚ ਉਸ ਨੇ ਆਪਣੀ ਮਾਂ 'ਤੇ ਹਮਲਾ ਕਰ ਦਿੱਤਾ ,ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਦੇਰ ਰਾਤ ਮੋਗਾ ਦੇ ਪਿੰਡ ਬੱਧਨੀ ਵਿੱਚ ਅੰਤਰਾਸ਼ਟਰੀ ਕਬੱਡੀ ਖਿਡਾਰੀ ਕਿੰਦਾ ਦੇ ਘਰ ਅੰਦਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੀ ਗਈ ਸੀ । ਇਸ ਹਮਲੇ ਦੌਰਾਨ 1 ਗੋਲੀ ਖਿਡਾਰੀ ਕਿੰਦੇ ਦੇ ਲੱਗੀ, ਜਦਕਿ ਉਸ ਦੀ ਮਾਤਾ ਗੰਭੀਰ ਜਖ਼ਮੀ ਹੋ ਗਈ। ਜਿਸ ਦੀ ਹਸਪਤਾਲ 'ਚ ਇਲਾਜ਼ ਦੌਰਾਨ ਮੌਤ ਹੋ ਗਈ। ਹਮਲੇ ਦਾ ਕਾਰਨਾਂ ਦਾ ਹਾਲੇ ਕੁਝ ਪਤਾ ਨਹੀ ਲੱਗ ਸਕਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।