ਵੱਡੀ ਖ਼ਬਰ : ਕਬੱਡੀ ਖਿਡਾਰੀ ਸੰਦੀਪ ਕਤਲ ਮਾਮਲੇ ਦੇ ਦੋਸ਼ੀ ਨਾਲ ਜੇਲ੍ਹ ‘ਚ ਹੋਈ ਕੁੱਟਮਾਰ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਕਪੂਰਥਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ 'ਚ ਜੇਲ੍ਹ ਵਿੱਚ ਬੰਦ ਦੋਸ਼ੀ ਹਰਿੰਦਰ ਸਿੰਘ ਨਾਲ ਕੁੱਟਮਾਰ ਕੀਤੀ ਗਈ । ਇਸ ਮਾਮਲੇ ਸਬੰਧੀ ਵਧੀਕ ਸੈਸ਼ਨ ਜੱਜ ਜੈਨ ਦੀ ਅਦਾਲਤ ਨੇ ਹਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ, ਉੱਥੇ ਹੀ ਜੇਲ੍ਹ ਪ੍ਰਸ਼ਾਸਨ ਨੂੰ CCTV ਰਿਕਾਰਡਿੰਗ ਅਦਾਲਤ 'ਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਐਡਵੋਕੇਟ ਮਨਦੀਪ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਖੁਲਾਸਾ ਕੀਤਾ ਸੀ ਕਿ ਦੇਰ ਰਾਤ ਕੁਝ ਵਿਅਕਤੀ ਪੁਲਿਸ ਦੀ ਵਰਦੀ 'ਚ ਕਪੂਰਥਲਾ ਜੇਲ੍ਹ 'ਚ ਆਏ ਸਨ। ਉਹ ਸਾਰੇ ਵਿਅਕਤੀ ਉਸ ਬੈਰਕ 'ਚ ਹੀ ਗਿਆ ਸੀ, ਜਿਸ 'ਚ ਹਰਿੰਦਰ ਸਿੰਘ ਬੰਦ ਸੀ। ਬੈਰਕ 'ਚ ਇਨ੍ਹਾਂ ਵਿਅਕਤੀਆਂ ਨੇ ਹਰਿੰਦਰ ਸਿੰਘ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਨੂੰ ਉੱਥੇ ਛੱਡ ਕੇ ਫਰਾਰ ਹੋ ਗਏ । ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..