ਵੱਡੀ ਖ਼ਬਰ : ਮਾਹਿਲਪੁਰ ‘ਚ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਹਿਲਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੈਟਰੋਲ ਪੰਪ ਤੇ ਮਾਹਿਲਪੁਰ ਚੰਡੀਗੜ੍ਹ ਰੋਡ 'ਤੇ ਪੁਲ ਦੇ ਕੋਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਨਜ਼ਰ ਆਏ। ਇਸ ਘਟਨਾ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੰਧਾਂ 'ਤੇ ਲਿਖੇ ਹੋਏ ਖਾਲਿਸਤਾਨੀ ਨਾਅਰਿਆਂ ਨੂੰ ਮਿਟਾਇਆ। ਪੁਲਿਸ ਨੇ ਮੌਕੇ 'ਤੇ ਜਾ ਦੇਖਿਆ ਤਾਂ ਸੈਲਾ ਖੁਰਦ ਦੇ ਨਰੀਆਲਾ ਪੁਲ, ਮਾਹਿਲਪੁਰ ਪੁੱਤ ਦੀਆਂ ਕੰਧਾਂ ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਸਨ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।