ਵੱਡੀ ਖ਼ਬਰ : ਖਾਲਿਸਤਾਨੀ ਟੈਰਰਿਸਟ ਫਰੰਟ ਦੇ ਪ੍ਰਧਾਨ ਗੁਰਸਿਰਮਨ ਮੰਡ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਤਰਰਾਸ਼ਟਰੀ ਐਂਟੀ ਖਾਲਿਸਤਾਨੀ ਫਰੰਟ ਦੇ ਪ੍ਰਧਾਨ ਗੁਰਸਿਰਮਨ ਮੰਡ ਨੂੰ ਲਗਾਤਾਰ ਹੀ ਵਿਦੇਸ਼ੀ ਨੰਬਰਾਂ ਤੋਂ ਸ਼ਰੇਆਮ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੁਣ ਗੁਰਸਿਮਰਨ ਸਿੰਘ ਮੰਡ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਈਮੇਲ ਰਾਹੀਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ । ਇਸ ਈਮੇਲ 'ਚ ਮੰਡ ਨੂੰ ਲਿਖਿਆ ਗਿਆ ਕਿ ਜੋ ਵੀ ਸਾਡੇ ਗੁਰੂ ਸਾਹਿਬ ਬਾਰੇ ਬੋਲੇਗਾ….. ਅਸੀਂ ਉਸ ਨੂੰ ਮਾਰ ਦੇਵਾਂਗੇ…..ਹੁਣ ਤੇਰੀ ਵਾਰੀ ਆਉਣ ਵਾਲੀ ਹੈ….. ਅਸੀਂ ਤੈਨੂੰ ਮੁਆਫ਼ ਨਹੀਂ ਕਰਾਂਗੇ…. ਤੂੰ ਵੀ ਬਹੁਤ ਕੁਝ ਬੋਲ ਲਿਆ ਹੈ…..ਅਸੀਂ ਤੇਰੇ ਸਿਰ 'ਚ ਗੋਲੀ ਮਾਰਾਂਗੇ। ਇਸ ਮਾਮਲੇ ਵਿੱਚ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉੱਥੇ ਹੀ ਮੰਡ ਵਲੋਂ ਸੁਰੱਖਿਆ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹੀ ਕਈ ਵਾਰ ਗੈਂਗਸਟਰਾਂ ਵਲੋਂ ਗੁਰਸਿਮਰਨ ਸਿੰਘ ਮੰਡ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਚੁੱਕਿਆ ਹਨ ।