ਵੱਡੀ ਖ਼ਬਰ : ਅੰਮ੍ਰਿਤਪਾਲ ਖ਼ਿਲਾਫ਼ ਚੱਲ ਰਹੀ ਕਾਰਵਾਈ ਤੋਂ ਨਾਰਾਜ਼ ਖਾਲਿਸਤਾਨੀਆਂ ਨੇ CM ਮਾਨ ਦੀ ਧੀ ਨੂੰ ਦਿੱਤੀ ਧਮਕੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਤੋਂ ਨਾਰਾਜ਼ ਖਾਲਿਸਤਾਨੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨੂੰ ਧਮਕੀ ਦਿੱਤੀ ਹੈ। ਦੱਸਿਆ ਜਾ ਰਿਹਾ ਮਾਨ ਦੀ ਧੀ ਸੀਰਤ ਕੌਰ ਨੂੰ ਫੋਨ ਰਾਹੀਂ ਧਮਕੀਆਂ ਦਿੱਤੀਆਂ ਗਈਆਂ । ਦੱਸ ਦਈਏ ਕਿ ਸੀਰਤ ਮਾਨ ਦੀ ਪਹਿਲੀ ਪਤਨੀ ਦੀ ਧੀ ਹੈ, ਉਹ ਅਮਰੀਕਾ 'ਚ ਮਾਂ ਤੇ ਭਰਾ ਦਿਲਸ਼ਾਨ ਨਾਲ ਰਹਿੰਦੀ ਹੈ। CM ਮਾਨ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕੇ ਸਨ । ਹੁਣ ਭਗਵੰਤ ਮਾਨ ਦਾ ਵਿਆਹ ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਹੈ।

ਸੀਰਤ ਕੌਰ ਦੇ ਪਰਿਵਾਰਿਕ ਵਕੀਲ ਹਰਮੀਤ ਕੌਰ ਨੇ ਜਾਣਕਾਰੀ ਦਿੰਦੇ ਕਿਹਾ: ਤੁਸੀਂ ਜੰਮੇ ਹੀ ਬਦਦਿਮਾਗ ਸੀ ਕਿ ਇਸ ਸਦੀ 'ਚ ਹੋਏ ਹੋ? ਖਾਲਿਸਤਾਨੀ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਕੇ ਗਾਲ੍ਹਾਂ ਕੱਢ ਕੇ ਖਾਲਿਸਤਾਨ ਲੈਣਾ ਚਾਹੁੰਦੇ ਹਨ। ਹਰਮੀਤ ਕੌਰ ਨੇ ਪੋਸਟ 'ਚ ਲਿਖਿਆ : ਤੁਸੀਂ ਸੋਸ਼ਲ ਮੀਡੀਆ 'ਤੇ ਕਹਿੰਦੇ ਹੋ ਕੇ ਅਮਰੀਕਾ 'ਚ ਮਾਨ ਦੇ ਬੱਚਿਆਂ ਨੂੰ ਘੇਰੋ , ਬੀਤੀ ਦਿਨੀਂ ਹੱਦ ਹੋ ਗਈ, ਜਦੋ ਭਗਵੰਤ ਮਨ ਦੀ ਧੀ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਗਈਆਂ । ਖਾਲਿਸਤਾਨ ਹਾਸਲ ਕਰਨ ਲਈ ਤੁਸੀਂ ਬੱਚਿਆਂ ਨੂੰ ਕਿਉ ਡਰਾ ਰਹੇ ਹੋ ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਅੰਮ੍ਰਿਤਪਾਲ ਸਿੰਘ ਖਿਲਾਫ ਅਜਨਾਲਾ ਘਟਨਾ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। 18 ਮਾਰਚ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਕਾਫਲੇ ਨੂੰ ਘੇਰ ਕੇ ਉਸ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਪਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਲੋਂ ਇਸ ਕਾਰਵਾਈ ਦਾ ਕਿਤੇ ਨਾ ਕਿਤੇ ਵਿਰੋਧ ਕੀਤਾ ਜਾ ਰਿਹਾ ਹੈ।ਭਗੋੜਾ ਹੋਏ ਅੰਮ੍ਰਿਤਪਾਲ ਦੀ ਭਾਲ ਲਈ ਹਾਲੇ ਵੀ ਕਈ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..