
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 3 ਸਾਲ ਦੇ ਬੱਚੇ ਨੇ ਗਲਤੀ ਨਾਲ ਆਪਣੀ 4 ਸਾਲਾ ਭੈਣ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਦੱਸਿਆ ਜਾ ਰਿਹਾ ਜਦੋ ਗੋਲੀਬਾਰੀ ਟੋਮਬਾਲ ਪਾਰਕਵੇਅ ਕੋਲ ਹੋਈ ਤਾਂ ਘਰ 'ਚ 5 ਬਾਲਗ ਤੇ 2 ਕੁੜੀਆਂ ਹੀ ਸਨ । ਕੁੜੀਆਂ ਅਪਾਰਟਮੈਂਟ 'ਚ ਆਪਣੇ ਮਾਪਿਆਂ ਨਾਲ ਰਹਿੰਦੀਆਂ ਸਨ । ਕੁੜੀਆਂ ਬੈਡਰੂਮ ਵਿੱਚ ਇਕੱਲਿਆਂ ਸਨ, ਇਸ ਦੌਰਾਨ ਹੀ ਛੋਟੇ ਬੱਚੇ ਨੇ ਪਿਸਤੌਲ ਨੂੰ ਠੋਕਰ ਮਾਰ ਦਿੱਤੀ ਤੇ ਉਸ ਨੂੰ ਛੱਡ ਦਿੱਤਾ, ਜਿਸ ਕਾਰਨ ਗੋਲੀ ਉਸ ਦੀ ਭੈਣ ਨੂੰ ਲੱਗ ਗਈ। ਗੋਲੀ ਦੀ ਆਵਾਜ਼ ਸੁਣਦੇ ਹੀ ਮਾਤਾ -ਪਿਤਾ 'ਤੇ ਬਾਕੀ ਕਮਰੇ 'ਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਗੋਲੀ ਲੱਗਣ ਕਾਰਨ ਕੁੜੀ ਦੀ ਮੌਤ ਹੋ ਚੁੱਕੀ ਸੀ ।
ਹੋਰ ਖਬਰਾਂ
Rimpi Sharma
Rimpi Sharma